ਰੂਪਨਗਰ (ਵਿਜੇ) : ਸਥਾਨਕ ਮਿਲਮਿਲ ਨਗਰ ’ਚ ਸਥਿਤ ਇਕ ਜਨਰਲ ਸਟੋਰ ’ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ’ਚ ਭਾਰੀ ਮਾਤਰਾ ’ਚ ਸਾਮਾਨ ਸੜਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਸ਼ਹਿਰ ਦੇ ਮਿਲਮਿਲ ਨਗਰ ’ਚ ਸਥਿਤ ਇਕ ਜਨਰਲ ਸਟੋਰ ਜਿਸਦਾ ਸ਼ਟਰ ਬਾਹਰ ਤੋਂ ਬੰਦ ਸੀ ਅਤੇ ਤਾਲਾ ਲੱਗਿਆ ਹੋਇਆ ਸੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ।
ਇਹ ਵੀ ਪੜ੍ਹੋ : ਪੁਲਸ ਵਿਭਾਗ ਦੇ 47 ਹਜ਼ਾਰ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਸੂਬਾ ਸਰਕਾਰ ਨੇ ਜਾਰੀ ਕੀਤੇ ਇਹ ਨਿਰਦੇਸ਼
ਅੱਗ ਲੱਗਣ ’ਤੇ ਮੁਹੱਲਾ ਵਾਸੀ ਇੱਕਦਮ ਇਕੱਠਾ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਦੇ ਯਤਨਾਂ ਨਾਲ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਮੌਕੇ ’ਤੇ ਮੌਜੂਦ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅਚਾਨਕ ਦੁਕਾਨ ’ਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਅਤੇ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਉਨ੍ਹਾਂ ਦੱਸਿਆ ਕਿ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਹੁੰਚ ਕੇ ਅੱਗ ’ਤੇ ਮੁਸ਼ੱਕਤ ਨਾਲ ਕਾਬੂ ਪਾਇਆ।


ਮੌਕੇ ’ਤੇ ਗੱਲਬਾਤ ਦੌਰਾਨ ਮੁਹੱਲਾ ਵਾਸੀ ਸੌਰਵ ਜੈਨ ਅਤੇ ਹੋਰਾਂ ਨੇ ਦੱਸਿਆ ਕਿ ਇਸ ਜਨਰਲ ਸਟੋਰ ’ਚ ਪਲਾਸਟਿਕ ਦਾ ਸਾਮਾਨ, ਬਾਲਟੀਆਂ, ਚੱਪਲਾਂ, ਅਤੇ ਕਰਾਕਰੀ ਆਦਿ ਦਾ ਸਾਮਾਨ ਰੱਖਿਆ ਹੋਇਆ ਸੀ ਅਤੇ ਦੁਕਾਨ ਦਾ ਮਾਲਕ ਬਿੱਲੂ ਚੋਪੜਾ ਦੁਕਾਨ ਬੰਦ ਕਰ ਕੇ ਕਿਤੇ ਗਿਆ ਹੋਇਆ ਸੀ ਜਿਸਨੂੰ ਅੱਗ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
ਪੁਲਸ ਵਿਭਾਗ ਦੇ 47 ਹਜ਼ਾਰ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਸੂਬਾ ਸਰਕਾਰ ਨੇ ਜਾਰੀ ਕੀਤੇ ਇਹ ਨਿਰਦੇਸ਼
NEXT STORY