ਸਾਹਨੇਵਾਲ (ਜਗਰੂਪ)- ਥਾਣਾ ਸਾਹਨੇਵਾਲ ਅਧੀਨ ਆਉਂਦੇ ਟਿੱਬਾ ਦੀ ਗਣਪਤੀ ਕਾਲੋਨੀ ’ਚ ਸਥਿਤ ਫੈਕਟਰੀ ਦੇ ਉਪਰ ਬਣੇ ਹੋਏ ਕੁਆਰਟਰਾਂ ’ਚ ਚਾਹ ਬਣਾਉਣ ਸਮੇਂ ਸਿਲੰਡਰ ਤੋਂ ਲੀਕ ਹੋਈ ਗੈਸ ਕਾਰਨ ਲੱਗੀ ਅੱਗ ਦੀ ਲਪੇਟ ’ਚ ਆਉਣ ਨਾਲ ਇਕ 13 ਸਾਲਾਂ ਬੱਚੇ ਸਮੇਤ ਪਰਿਵਾਰ ਦੇ 7 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸ਼ੁਰੂਆਤੀ ਇਲਾਜ ਬਾਅਦ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਿਵਲ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ‘ਚ ਰੇਲ ਰੋਕੋ ਅੰਦੋਲਨ ਮੁਲਤਵੀ, ਕਿਸਾਨਾਂ ਤੇ ਸਰਕਾਰ ਵਿਚਾਲੇ ਕਈ ਮੁੱਦਿਆਂ ’ਤੇ ਬਣੀ ਸਹਿਮਤੀ
ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਵਜ਼ੀਰ ਸਿੰਘ ਨੇ ਦੱਸਿਆ ਕਿ ਸ਼ਿਵ ਕੁਮਾਰ (45) ਪੁੱਤਰ ਭੋਲਾ ਪ੍ਰਸਾਦ ਵਾਸੀ ਰਾਮਪੁਰ, ਯੂ.ਪੀ. ਆਪਣੇ ਬੇਟਿਆਂ ਸ਼ੁਭਮ (20), ਆਸ਼ੂ (18), ਆਸ਼ੀਸ਼ (16), ਰੌਣਕ (13) ਅਤੇ ਭਤੀਜਿਆਂ ਮੁਰਲੀਧਰ (40) ਅਤੇ ਹਰੀਸ਼ ਚੰਦ (35) ਦੇ ਨਾਲ ਇਕ ਕੁਆਰਟਰ ’ਚ ਰਹਿੰਦਾ ਸੀ। ਵੀਰਵਾਰ ਦੀ ਸਵੇਰ ਜਦੋਂ ਸ਼ਿਵ ਕੁਮਾਰ ਨੇ ਉਠ ਕੇ ਚਾਹ ਬਣਾਉਣ ਲੱਗਾ ਤਾਂ ਇਕਦਮ ਅੱਗ ਦੀਆਂ ਤੇਜ਼ ਲਪਟਾਂ ਕਾਰਨ ਅੱਗ ਪੂਰੇ ਕਮਰੇ ’ਚ ਫੈਲ ਗਈ, ਜਿਸ ਨਾਲ ਸ਼ਿਵ ਕੁਮਾਰ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਹੱਥ, ਪੈਰ ਅਤੇ ਚਿਹਰੇ ਬੁਰੀ ਤਰ੍ਹਾਂ ਝੁਲਸ ਗਏ।
ਇਹ ਵੀ ਪੜ੍ਹੋ- ਗੱਡੀਆਂ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ
ਸ਼ੁਰੂਆਤੀ ਇਲਾਜ ਦੇ ਬਾਅਦ ਉਨ੍ਹਾਂ ਨੂੰ ਸੈਕਟਰ-32, ਚੰਡੀਗੜ੍ਹ ਦੇ ਸਿਵਲ ਹਸਪਤਾਲ ’ਚ ਰੈਫਰ ਕੀਤਾ ਗਿਆ ਹੈ। ਜਾਂਚ ਅਧਿਕਾਰੀ ਵਜ਼ੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪੂਰੀ ਰਾਤ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਹਾਦਸਾ ਵਾਪਰਿਆ ਹੈ। ਫਿਲਹਾਲ ਪੁਲਸ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ
ਪੰਜਾਬ ‘ਚ ਰੇਲ ਰੋਕੋ ਅੰਦੋਲਨ ਮੁਲਤਵੀ, ਕਿਸਾਨਾਂ ਤੇ ਸਰਕਾਰ ਵਿਚਾਲੇ ਕਈ ਮੁੱਦਿਆਂ ’ਤੇ ਬਣੀ ਸਹਿਮਤੀ
NEXT STORY