ਲੁਧਿਆਣਾ (ਅਸ਼ੋਕ): ਲੁਧਿਆਣਾ ਦੇ ਛਾਉਣੀ ਮੁਹੱਲਾ ਦੇ ਆਮ ਆਦਮੀ ਕਲੀਨਿਕ ਵਿਚ ਅੱਗ ਲੱਗ ਗਈ। ਕਲੀਨਿਕ ਦੇ ਡਾਕਟਰ ਪ੍ਰਸ਼ਾਂਤ ਕੰਵਰ ਨੇ ਦੱਸਿਆ ਕਿ ਅਅੱਗ ਸਵੇਰੇ 5 ਵਜੇ ਦੇ ਕਰੀਬ ਲੱਗੀ। ਇਸ ਬਾਰੇ ਇਲਾਕਾ ਨਿਵਾਸੀਆਂ ਨੇ ਫ਼ਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ, ਜਿਸ ਮਗਰੋਂ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਇਆ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਲੱਗ ਗਈਆਂ।
ਇਹ ਖ਼ਬਰ ਵੀ ਪੜ੍ਹੋ - 'ਰਾਕੇਟ' ਬਣਿਆ ਪੰਜਾਬ ਦਾ ਤਹਿਸੀਲਦਾਰ! 4 ਮਿੰਟਾਂ 'ਚ ਕੀਤਾ 40 ਕਿੱਲੋਮੀਟਰ ਦਾ ਸਫ਼ਰ, ਹੋ ਗਿਆ ਸਸਪੈਂਡ
ਜਾਣਕਾਰੀ ਮੁਤਾਬਕ ਕਲੀਨਿਕ ਵਿਚ ਇਲੈਕਟ੍ਰਾਨਿਕ ਦਾ ਸਾਮਾਨ, ਫਰਿੱਜ, ਏਅਰ ਕੰਡੀਸ਼ਨਰ, ਪੱਖੇ, ਆਰ. ਓ. ਫਿਲਟਰ, ਦਵਾਈਆਂ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਮੁਲਾਜ਼ਮ ਬਲਰਾਜ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਲਜੀਤ ਦੋਸਾਂਝ ਮੁੜ ਛਾਇਆ ਚਰਚਾ 'ਚ, ਸ਼ਰੇਆਮ ਲਿਖੀ ਇਹ ਵੱਡੀ ਗੱਲ
NEXT STORY