ਲੁਧਿਆਣਾ (ਬੱਸੀ) : ਲੁਧਿਆਣਾ ਦੇ ਨਿਊ ਮਾਧੋਪੁਰੀ ਇਲਾਕੇ 'ਚ ਸਿਲੰਡਰ ਕਾਰਨ ਇਕ ਢਾਬੇ ਨੂੰ ਅੱਗ ਲੱਗ ਗਈ। ਇਸ ਘਟਨਾ ਦੌਰਾਨ ਇਕ ਪਰਿਵਾਰ ਦੇ 3 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਕ ਪਰਵਾਸੀ ਪਰਿਵਾਰ ਵੱਲੋਂ ਇਹ ਢਾਬਾ ਚਲਾਇਆ ਜਾ ਰਿਹਾ ਹੈ ਅਤੇ ਥੋੜ੍ਹੀ ਦੇਰ ਪਹਿਲਾਂ ਇਹ ਪਰਿਵਾਰ ਇੱਥੇ ਆਇਆ ਸੀ।
ਇਸ ਪਰਿਵਾਰ 'ਚ ਪਤੀ-ਪਤਨੀ ਅਤੇ 2 ਬੱਚੇ ਸਨ। ਇਸ ਹਾਦਸੇ ਕਾਰਨ ਪਰਿਵਾਰ ਦੇ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਗੁਲਾਬੀ ਸੂੰਡੀ ਨਾਲ ਖ਼ਰਾਬ ਨਰਮੇ ਦੀ ਫਸਲ ਦੇ ਮੁਆਵਜ਼ੇ ਲਈ ਮਨਪ੍ਰੀਤ ਬਾਦਲ ਦੀ ਰਿਹਾਇਸ਼ ’ਤੇ ਪੱਕਾ ਧਰਨਾ
NEXT STORY