ਬਰਨਾਲਾ/ਹੰਡਿਆਇਆ (ਵਿਵੇਕ ਸਿੰਧਵਾਨੀ, ਧਰਮਪਾਲ ਸਿੰਘ) : ਸਥਾਨਕ ਪ੍ਰਵਾਹੀ ਰੋਡ 'ਤੇ ਤੜਕੇ ਸਵੇਰੇ ਗੱਤਾ ਫੈਕਟਰੀ ਵਿਚ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਨਰਿੰਦਰ ਸਿੰਘ ਨੇ ਦੱਸਿਆ ਕੀ ਉਸ ਦੀ ਫੈਕਟਰੀ ਵਿੱਚ ਰੀਲਾਂ ਬਣਾਉਣ ਵਾਲੇ ਪੇਪਰ ਕੌਨ ਬਣਦੇ ਹਨ।
ਉਸ ਦੱਸਿਆ ਕਿ ਗੁਆਂਢੀਆਂ ਨੇ ਸੂਚਨਾ ਦਿੱਤੀ ਕਿ ਫੈਕਟਰੀ ਨੂੰ ਅੱਗ ਲੱਗੀ ਹੋਈ ਹੈ ਤਾਂ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਬਰਨਾਲਾ ਤੇ ਟ੍ਰਾਈਡੈਂਟ ਫੈਕਟਰੀ ਵਿਖੇ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਫਾਇਰ ਅਫ਼ਸਰ ਅਮਰਿੰਦਰ ਸਿੰਘ ਸੰਧੂ, ਸਹਾਇਕ ਫਾਇਰ ਅਫ਼ਸਰ ਜਸਪ੍ਰੀਤ ਸਿੰਘ ਬਾਠ, ਫਾਇਰਮੈਨ ਪ੍ਰਦੀਪ ਕੁਮਾਰ ਅਤੇ ਡਰਾਈਵਰ ਭੋਲਾ ਸਿੰਘ ਮੌਕੇ 'ਤੇ ਪੁੱਜ ਗਏ, ਜਿਨ੍ਹਾਂ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਫੈਕਟਰੀ ਮਾਲਕ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਸ ਦਾ ਕਰੀਬ 15-20 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸਪਾਰਕ ਹੋਣਾ ਲੱਗਦਾ ਹੈ। ਇਸ ਮੌਕੇ ਫ਼ਾਇਰਮੈਨ ਸਰਬਜੀਤ ਸਿੰਘ, ਹਰਮਨ ਸਿੰਘ, ਅਰਜਨ ਸਿੰਘ, ਸੁਖਮੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
ਵਿਧਾਇਕ ਰੋਜ਼ੀ ਬਰਕੰਦੀ ਨੇ CM ਚੰਨੀ ਤੇ ‘ਆਪ’ ’ਤੇ ਵਿੰਨ੍ਹੇ ਨਿਸ਼ਾਨੇ (ਵੀਡੀਓ)
NEXT STORY