ਲੁਧਿਆਣਾ (ਰਿਸ਼ੀ) : ਸਥਾਨਕ ਇਆਲੀ ਰੋਡ 'ਤੇ ਸਕਰੈਪ ਦੇ ਇਕ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਅੱਗ ਸ਼ੁੱਕਰਵਾਰ ਸਵੇਰੇ 9 ਵਜੇ ਲੱਗੀ, ਜਿਸ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪੁੱਜੀਆਂ ਤੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
ਦੱਸਣਯੋਗ ਹੈ ਕਿ ਪਹਿਲਾਂ ਵੀ ਗੋਦਾਮ ਨੂੰ ਅੱਗ ਲੱਗ ਚੁੱਕੀ ਹੈ। ਫਿਲਹਾਲ ਗੋਦਾਮ ਦੇ ਮਾਲਕ ਰਾਕੇਸ਼ ਕੁਮਾਰ ਨਾਲ ਅਜੇ ਗੱਲ ਨਹੀਂ ਹੋ ਸਕੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ।
ਖਹਿਰਾ ਦੀ ਛੁੱਟੀ ਤੋਂ ਬਾਅਦ ਕੰਵਰ ਸੰਧੂ ਨੇ ਦਿੱਤਾ ਅਸਤੀਫਾ
NEXT STORY