ਜਲੰਧਰ (ਸੋਨੂੰ)— ਪਠਾਨਕੋਟ ਰੋਡ ਦੇ ਨਾਲ ਲੱਗਦੇ ਪਿੰਡ ਰਾਓਵਾਲੀ 'ਚ ਇਕ ਪਲਾਈਵੁੱਡ ਦੀ ਫੈਕਟਰੀ 'ਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਫੈਕਟਰੀ 'ਚ ਸਾਰੀ ਪਲਾਈ ਸੜ ਕੇ ਸੁਆਹ ਹੋ ਗਈ। ਮਾਲਕ ਸਮੀਰ ਗੁਪਤਾ ਨੇ ਦੱਸਿਆ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਮੀਰ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਅੱਗ ਬੁਝਾਉਣ ਵਾਲੇ ਵਿਭਾਗ ਨੂੰ ਫੋਨ ਕੀਤਾ। 15 ਮਿੰਟ 'ਚ ਵਿਭਾਗ ਨੇ ਆ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਬੁਝਾਉਣ ਵਾਲੇ ਵਿਭਾਗ ਦੇ ਅਧਿਕਾਰੀ ਰਜਿੰਦਰ ਦੇ ਮੁਤਾਬਕ ਉਨ੍ਹਾਂ ਨੂੰ 1:20 'ਤੇ ਫੋਨ ਆਇਆ, ਉਨ੍ਹਾਂ ਨੇ ਉਸੇ ਸਮੇਂ 4 ਗੱਡੀਆਂ ਨੂੰ ਮੌਕੇ 'ਤੇ ਭੇਜਿਆ, ਪਰ ਅੱਗ ਜ਼ਿਆਦਾ ਹੋਣ ਕਰਕੇ ਰਾਤ ਦੇ ਢਾਈ ਵਜੇ ਤੱਕ 12 ਗੱਡੀਆਂ ਪਾਣੀ ਦੀਆਂ ਲੱਗ ਚੁੱਕੀਆਂ ਸੀ। ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਪੂਰੀ ਅੱਗ ਨੂੰ ਕਾਬੂ ਪਾਉਣ ਲਈ ਘੱਟ ਤੋਂ ਘੱਟ 40 ਗੱਡੀਆਂ ਪਾਣੀ ਦੀਆਂ ਲੱਗੀਆਂ।
ਬਾਲੀਵੁੱਡ 'ਚ ਹਾਰਰ ਸ਼ੈਲੀ ਨੂੰ ਜ਼ਿਆਦਾ ਨਹੀਂ ਅਜ਼ਮਾਇਆ ਗਿਆ : ਤਾਪਸੀ ਪੰਨੂ
NEXT STORY