ਸਿੱਧਵਾਂ ਬੇਟ (ਚਾਹਲ)- ਪਿੰਡ ਮਲਸੀਹਾਂ ਬਾਜਣ ਦੇ ਖੋਲਿਆਂ ਵਾਲਾ ਪੁਲ ਦੇ ਇਕ ਘਰ ਦੀ ਫਰਿੱਜ ਤੋਂ ਲੱਗੀ ਅੱਗ ਨੇ ਘਰ ਦਾ ਸਾਰਾ ਸਾਮਾਨ ਸਾੜ ਕੇ ਸੁਆਹ ਕਰ ਦਿੱਤਾ। ਇਸ ਮੌਕੇ ਮੌਜੂਦ ਘਰ ਦੇ ਮਾਲਕ ਜਗਜੀਤ ਸਿੰਘ ਪੁੱਤਰ ਚੂਹੜ ਸਿੰਘ ਨੇ ਦੱਸਿਆ ਕਿ ਦੁਪਹਿਰ 2 ਵਜੇ ਸਾਨੂੰ ਪਤਾ ਲੱਗਾ ਕਿ ਸਾਡੇ ਘਰ ਨੂੰ ਅੱਗ ਲੱਗ ਗਈ ਹੈ। ਧੂੰਆਂ ਨਿਕਲਦਾ ਦੇਖ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤਕ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।
ਇਹ ਖ਼ਬਰ ਵੀ ਪੜ੍ਹੋ - Punjab: ਨਿੱਕੇ ਭਰਾ ਨੂੰ ਕੁਲਚੇ ਲੈਣ ਭੇਜ ਵੱਡੇ ਨੇ ਕੁੜੀ ਨੂੰ ਕੀਤਾ Message ਤੇ ਫ਼ਿਰ... ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਧੀਆਂ ਦੇ ਦਾਜ ਦਾ ਸਾਮਾਨ ਵੀ ਨਹੀਂ ਬਚਿਆ
ਪਿੰਡ ਦੀ ਸਰਪੰਚ ਦੇ ਪਤੀ ਸ਼ਰਨਦੀਪ ਸਿੰਘ ਸੋਨੀ ਨੇ ਦੱਸਿਆ ਕਿ ਇਹ ਇਕ ਗਰੀਬ ਪਰਿਵਾਰ ਹੈ ਤੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਚਲਾਉਂਦਾ ਹੈ। ਇਨ੍ਹਾਂ ਦੀਆਂ 3 ਲੜਕੀਆਂ ਹਨ, ਜਿਨ੍ਹਾਂ ਵਿਚੋਂ ਦੋ ਦਾ ਪਿਛਲੇ ਮਹੀਨੇ ਵਿਆਹ ਹੋ ਗਿਆ ਸੀ ਤੇ ਉਨ੍ਹਾਂ ਦਾ ਦਾਜ ਦਾ ਸਾਮਾਨ ਵੀ ਉਸੇ ਕਮਰੇ ਵਿਚ ਹੀ ਪਿਆ ਹੋਇਆ ਸੀ ਤੇ ਉਹ ਵੀ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਦੁੱਖ ਦੀ ਇਸ ਘੜੀ ਵਿਚ ਇਸ ਗਰੀਬ ਪਰਿਵਾਰ ਨਾਲ ਖੜ੍ਹਨਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਗਤ ਸਿੰਘ ਨੂੰ 'ਭਾਰਤ ਰਤਨ' ਨਾਲ ਕੀਤਾ ਜਾਵੇ ਸਨਮਾਨਤ : ਰਾਜਾ ਵੜਿੰਗ
NEXT STORY