ਮੋਹਾਲੀ (ਰਾਣਾ) : 'ਪਿੰਡ ਮੁੱਲਾਂਪੁਰ ਵਿਖੇ ਬੀਤੀ ਦੁਪਹਿਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਅਤੇ ਤੇਜ਼ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ 'ਚ ਅੱਗ ਨੂੰ ਕਾਬੂ ਕਰ ਲਿਆ ਗਿਆ।' ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪਿੰਡ ਦੇ ਬਾਹਰਵਾਰ ਅਤੇ ਆਈ. ਏ. ਐੱਸ./ਪੀ ਸੀ. ਐਸ. ਸੁਸਾਇਟੀ ਦੇ ਨਜ਼ਦੀਕ ਸਰਕੰਡਾ ਘਾਹ ਨੂੰ ਅੱਗ ਲੱਗ ਗਈ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਾਮ ਪੰਚਾਇਤ ਮੁੱਲਾਂਪੁਰ ਅਤੇ ਪਿੰਡ ਵਾਸੀਆਂ ਦਰਮਿਆਨ ਅਦਾਲਤੀ ਕੇਸ ਚੱਲਣ ਕਾਰਨ ਘਾਹ ਨਹੀਂ ਵੱਢਿਆ ਜਾ ਸਕਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕੰਡਾ ਘਾਹ 200 ਏਕੜ 'ਚ ਫੈਲਿਆ ਹੋਇਆ ਹੈ ਅਤੇ ਇਸ 'ਚੋਂ 20 ਏਕੜ ਸੜ ਗਿਆ। ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜੰਗਲਾਤ ਵਿਭਾਗ ਦਾ ਪਾਣੀ ਵਾਲਾ ਟੈਂਕਰ ਤੁਰੰਤ 50-60 ਮਜ਼ਦੂਰਾਂ, ਬੇਲਦਾਰਾਂ, ਰੇਂਜ ਅਫ਼ਸਰ ਬਲਜਿੰਦਰ ਸਿੰਘ ਅਤੇ ਡੀ. ਐਫ. ਓ. ਗੁਰਅਮਨ ਸਿੰਘ ਦੇ ਨਾਲ ਪਹੁੰਚ ਗਿਆ ਪਰ ਤੇਜ਼ ਹਵਾ ਦੇ ਚੱਲਣ ਕਾਰਨ ਐਮ. ਸੀ. ਖਰੜ ਅਤੇ ਮੋਹਾਲੀ ਤੋਂ 2 ਅੱਗ ਬੁਝਾਊ ਟੈਂਡਰਾਂ ਨੂੰ ਲਗਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਕੀ ਘਰਾਂ ਤੇ ਦਫਤਰਾਂ ਦੇ AC ਕਾਰਨ ਫੈਲਦੈ ਕੋਰੋਨਾ ਵਾਇਰਸ ? ਜਾਣੋ ਅਸਲੀਅਤ
NEXT STORY