ਖੰਨਾ (ਸੁਖਵਿੰਦਰ) : ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਅਗਰਵਾਲ ਨੇ ਕਿਹਾ ਹੈ ਕਿ ਜ਼ਿਲਾ ਲੁਧਿਆਣਾ 'ਚ ਪਟਾਕੇ ਵੇਚਣ ਲਈ ਲਾਈਸੈਂਸ ਪ੍ਰਾਪਤ ਕਰਨ ਲਈ ਇੱਛੁਕ ਵਿਅਕਤੀ/ਪਾਰਟੀਆਂ ਆਪਣੀਆਂ ਅਰਜ਼ੀਆਂ ਮਿਤੀ 26 ਅਕਤੂਬਰ ਨੂੰ ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਲਾਈਸੈਂਸ 29 ਅਕਤੂਬਰ ਨੂੰ ਦੁਪਹਿਰ 2 ਵਜੇ ਸਥਾਨਕ ਬਚਤ ਭਵਨ ਵਿਖੇ ਜਾਰੀ ਕੀਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਪੁਲਸ ਕਮਿਸ਼ਨਰੇਟ ਅਧੀਨ ਲਾਈਸੈਂਸ ਪ੍ਰਾਪਤ ਕਰਨ ਲਈ ਦਰਖਾਸਤਾਂ ਲਾਈਸੈਂਸ ਸ਼ਾਖਾ, ਪੁਲਸ ਕਮਿਸ਼ਨਰੇਟ ਦਫਤਰ, ਲੁਧਿਆਣਾ ਤੋਂ ਫਾਰਮ ਪ੍ਰਾਪਤ ਕੀਤੇ ਅਤੇ ਜਮ੍ਹਾਂ ਕਰਵਾਏ ਜਾ ਸਕਦੇ ਹਨ, ਜਦੋਂ ਕਿ ਖੰਨਾ ਲਈ ਅਰਜ਼ੀਆਂ ਫੁੱਟਕਲ ਸ਼ਾਖਾ, ਦਫਤਰ ਡਿਪਟੀ ਕਮਿਸ਼ਨਰ, ਲੁਧਿਆਣਾ ਵਿਖੇ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸਾਲ 2016 ਦੇ ਮੁਕਾਬਲੇ ਸਿਰਫ 20 ਫੀਸਦੀ ਲਾਈਸੈਂਸ ਹੀ ਲੋੜੀਂਦੀ ਪੜਤਾਲ ਉਪਰੰਤ ਲਾਟਰੀ ਸਿਸਟਮ ਰਾਹੀਂ ਕੀਤੇ ਜਾਣਗੇ।
ਅਗਰਵਾਲ ਨੇ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੀਤੇ ਗਏ ਹੁਕਮ ਦੀ ਪਾਲਣਾ ਕਰਦਿਆਂ ਇਸ ਵਾਰ ਪਟਾਕੇ ਸਿਰਫ ਨਿਰਧਾਰਤ ਥਾਵਾਂ 'ਤੇ ਹੀ ਵੇਚੇ ਜਾ ਸਕਣਗੇ। ਜ਼ਿਲਾ ਲੁਧਿਆਣਾ 'ਚ ਪਟਾਕੇ ਵੇਚਣ ਲਈ 7 ਸਾਈਟਾਂ ਪੈਂਦੀਆਂ ਹਨ, ਜਿਨ੍ਹਾਂ 'ਚ 37 ਲਾਈਸੈਂਸ ਜਾਰੀ ਕੀਤੇ ਜਾਣੇ ਹਨ। ਖੰਨਾ 'ਚ ਇਕ ਸਾਈਟ ਹੈ, ਜਿੱਥੇ 3 ਲਾਈਸੈਂਸ ਜਾਰੀ ਕੀਤੇ ਜਾਣੇ ਹਨ।
ਪਾਬੰਦੀ ਦੇ ਬਾਵਜੂਦ ਖੁੱਲ੍ਹੀਆਂ ਰਹੀਆਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ
NEXT STORY