ਅੰਮ੍ਰਿਤਸਰ (ਸੁਮਿਤ ਖੰਨਾ) : ਦੀਵਾਲੀ ਲੰਘ ਗਈ ਹੈ ਪਰ ਦੀਵਾਲੀ ਦੀ ਰਾਤ ਨਿਸ਼ਚਿਤ ਸਮੇਂ ਤੋਂ ਬਾਅਦ ਬੰਬ-ਪਟਾਕੇ ਚਲਾਉਣ ਵਾਲਿਆਂ 'ਤੇ ਪੁਲਸ ਨੇ ਸ਼ਿਕੰਜਾ ਕੱਸ ਦਿੱਤਾ ਹੈ। ਦਰਅਸਲ, ਮਾਣਯੋਗ ਹਾਈਕੋਰਟ ਵਲੋਂ ਰਾਤ 8 ਤੋਂ 10 ਵਜੇ ਤੱਕ ਦਾ ਸਮਾਂ ਪਟਾਕੇ ਚਲਾਉਣ ਲਈ ਨਿਸ਼ਚਿਤ ਕੀਤਾ ਗਿਆ ਸੀ ਪਰ ਅੰਮ੍ਰਿਤਸਰ 'ਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰ ਦੇਰ ਰਾਤ ਤੱਕ ਪਟਾਕੇ ਚੱਲਦੇ ਰਹੇ। ਇਸ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ 13 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਨਾਜਾਇਜ਼ ਤੌਰ 'ਤੇ ਰਿਹਾਇਸ਼ੀ ਇਲਾਕੇ 'ਚ ਪਟਾਕੇ ਵੇਚਣ ਦੇ ਮਾਮਲੇ 'ਚ ਵੀ 20 ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਹੈ।
ਵੱਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਮਾਣਯੋਗ ਹਾਈਕੋਰਟ ਵਲੋਂ ਦੀਵਾਲੀ 'ਤੇ ਆਤਿਸ਼ਬਾਜ਼ੀ ਲਈ ਰਾਤ 8 ਤੋਂ 10 ਵਜੇ ਤੱਕ 2 ਘੰਟੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ। ਇਸਦੇ ਇਲਾਵਾ ਸਿਰਫ ਨਿਊ ਅੰਮ੍ਰਿਤਸਰ 'ਚ ਹੀ ਪਟਾਕੇ ਵੇਚਣ ਦੀ ਇਜਾਜ਼ਤ ਸੀ।
ਪੰਜਾਬ 'ਚ ਖਤਮ ਨਹੀਂ ਹੋਇਆ ਅੱਤਵਾਦ, ਅੱਤਵਾਦੀਆਂ ਦੇ ਨਵੇਂ ਚਿਹਰੇ ਆ ਰਹੇ ਸਾਹਮਣੇ
NEXT STORY