ਜ਼ੀਰਾ (ਗੁਰਮੇਲ ਸੇਖਵਾਂ) : ਦੋ ਗੱਡੀਆਂ ਵਿਚ ਸਵਾਰ ਹੋ ਕੇ ਆਏ 8 ਵਿਅਕਤੀਆਂ ਵੱਲੋਂ ਗੱਡੀ ਵਿੱਚ ਗੱਡੀ ਮਾਰ ਕੇ ਹਾਦਸਾ ਕਰਨ ਅਤੇ ਫਿਰ ਕਥਿਤ ਰੂਪ ਵਿਚ ਮਾਰਕੁੱਟ ਕਰਦੇ ਆਪਣੇ ਨਾਜਾਇਜ਼ ਪਿਸਤੌਲਾਂ ਨਾਲ ਫਾਇਰ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਦੋਸ਼ੀਆਂ ਖ਼ਿਲਾਫ ਆਈਪੀਸੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਜ਼ੀਰਾ ਵਿਚ ਦਾਖਲ ਮੁਦੱਈ ਸੇਵਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਟਿੱਬਾ ਬਸਤੀ ਜ਼ੀਰਾ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਹ ਆਪਣੀ ਇਨੋਵਾ ਗੱਡੀ ’ਤੇ ਆਪਣੇ ਦੋਸਤਾਂ ਨਾਲ ਪੀਰ ਨਿਗਾਹੇ ਮੱਥਾ ਟੇਕਣ ਜਾ ਰਿਹਾ ਸੀ।
ਇਸ ਦੌਰਾਨ ਮੱਲੋ ਕੇ ਰੋਡ ਜ਼ੀਰਾ ਸਥਿਤ ਬਲੂ ਡਾਰਟ ਨੇੜੇ ਇਨੋਵਾ ਗੱਡੀ ਅਤੇ ਸਵਿਫਟ ਕਾਰ ਵਿਚ ਸਵਾਰ ਹੋ ਕੇ ਆਏ ਦੋਸ਼ੀ ਨੰਨੂ, ਗੋਪੀ, ਜੈਮਲ, ਗੁਰਵਿੰਦਰ ਸਿੰਘ, ਵਿਸ਼ਾਲ, ਰਣਜੀਤ ਸਿੰਘ, ਅਰਸ਼ ਅਤੇ ਜੱਸਾ ਨੇ ਮੁਦੱਈ ਦੀ ਗੱਡੀ ਵਿੱਚ ਗੱਡੀ ਮਾਰੀ ਤੇ ਮੁਦੱਈ ਨੂੰ ਮਾਰਕੁੱਟ ਕਰਦੇ ਹੋਏ ਨਾਜਾਇਜ਼ ਪਿਸਤੋਲਾਂ ਨਾਲ ਫਾਇਰ ਕੀਤੇ। ਪੁਲਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਲੋਕ ਸਭਾ ਚੋਣਾਂ ਦੌਰਾਨ ਜ਼ਬਤੀ ਦੇ ਮਾਮਲਿਆਂ 'ਚ ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਚੌਥਾ ਸਥਾਨ : ਸਿਬਿਨ ਸੀ
NEXT STORY