ਮੋਹਾਲੀ (ਸੰਦੀਪ) : ਕੁੜੀ ਨਾਲ ਦੋਸਤੀ ਨੂੰ ਲੈ ਕੇ 2 ਨੌਜਵਾਨਾਂ ਵਿਚਕਾਰ ਤਕਰਾਰ ਇਸ ਹੱਦ ਤੱਕ ਵਧ ਗਈ ਕਿ ਇਕ ਨੇ ਦੂਜੇ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਸੈਕਟਰ-79 ਵਿਖੇ ਪੀ. ਜੀ. ’ਚ ਰਹਿਣ ਵਾਲਾ ਸ਼ੁਭਮ (26) ਜ਼ਖ਼ਮੀ ਹੋ ਗਿਆ। ਉਸ ਦਾ ਇਲਾਜ ਜੀ. ਐੱਮ. ਸੀ. ਐੱਚ. 32 (ਚੰਡੀਗੜ੍ਹ) ’ਚ ਜਾਰੀ ਹੈ। ਵੀਰਵਾਰ ਨੂੰ ਥਾਣਾ ਫੇਜ਼-1 ਦੀ ਪੁਲਸ ਨੇ ਮੁਲਜ਼ਮ ਕਰਨ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਵੱਡੀ ਖ਼ਬਰ, ਤੁਸੀਂ ਵੀ ਨਾ ਕਰ ਲਿਓ ਇਹ ਗਲਤੀ
ਪੁਲਸ ਨੂੰ ਜ਼ਖ਼ਮੀ ਦੀ ਭੈਣ ਸ਼ਰਿਆ ਡੋਗਰਾ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਸ਼ਿਮਲਾ ਦੀ ਹੈ ਅਤੇ ਇੰਡਸਟਰੀਅਲ ਏਰੀਆ ਫੇਜ਼-8ਬੀ ਸਥਿਤ ਨਿੱਜੀ ਕੰਪਨੀ ’ਚ ਕੰਮ ਕਰਦੀ ਹੈ। ਉਹ ਫੇਜ਼-4 ’ਚ ਕਿਰਾਏ ਦੇ ਮਕਾਨ ’ਚ ਮਮਤਾ ਨਾਲ ਰਹਿੰਦੀ ਹੈ। ਮਮਤਾ ਨਾਲ ਸ਼ੁਭਮ ਦੀ ਕਾਫ਼ੀ ਸਮੇਂ ਤੋਂ ਦੋਸਤੀ ਹੈ। ਦੋਵੇਂ ਅਕਸਰ ਮਿਲਦੇ ਰਹਿੰਦੇ ਹਨ। ਇਸ ਵਿਚਕਾਰ ਧਨਾਸ ਦਾ ਕਰਨ ਸ਼ਰਮਾ (ਮੂਲ ਰੂਪ ਤੋਂ ਹਿਮਾਚਲ) ਕੁੱਝ ਸਮੇਂ ਤੋਂ ਮਮਤਾ ਨੂੰ ਕਹਿ ਰਿਹਾ ਸੀ ਕਿ ਉਹ ਸ਼ੁਭਮ ਨੂੰ ਛੱਡ ਕੇ ਉਸ ਦੀ ਦੋਸਤ ਬਣ ਜਾਵੇ। 25 ਦਸੰਬਰ ਨੂੰ ਸ਼ੁਭਮ ਨੇ ਉਸ ਤੋਂ ਫ਼ੋਨ ’ਤੇ ਮਮਤਾ ਬਾਰੇ ਪੁੱਛਿਆ। ਇਸ ਤੋਂ ਬਾਅਦ ਜਦੋਂ ਮਮਤਾ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਹੁਣੇ ਆ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਜਾਰੀ ਹੋਈ ਵੱਡੀ ਚਿਤਾਵਨੀ, ਇਨ੍ਹਾਂ 21 ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ
ਸ਼ਰਿਆ ਨੇ ਇਹੀ ਗੱਲ ਅੱਗੇ ਭਰਾ ਨੂੰ ਦੱਸੀ। ਰਾਤ ਕਰੀਬ ਸਵਾ 10 ਵਜੇ ਮਮਤਾ ਅਤੇ ਕਰਨ ਬਾਈਕ ’ਤੇ ਘਰ ਪਹੁੰਚੇ। ਇਸ ਗੱਲ ਨੂੰ ਲੈ ਕੇ ਸ਼ੁਭਮ ਤੇ ਕਰਨ ਵਿਚਾਲੇ ਬਹਿਸ ਸ਼ੁਰੂ ਹੋ ਗਈ। ਮਮਤਾ ਨੇ ਕਿਹਾ ਕਿ ਸੁਸਾਇਟੀ ’ਚ ਰੌਲਾ ਨਾ ਪਾਓ। ਇਸ ਲਈ ਸਾਰੇ ਪਾਰਕ ’ਚ ਚਲੇ ਗਏ। ਕਰਨ ਨੂੰ ਦੱਸਿਆ ਕਿ ਸ਼ੁਭਮ ਤੇ ਮਮਤਾ ਦੋਸਤ ਹਨ ਪਰ ਕਰਨ ਨੇ ਗੁੱਸੇ ’ਚ ਪਿਸਤੌਲ ਕੱਢ ਕੇ ਸ਼ੁਭਮ ’ਤੇ 2 ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਸ਼ੁਭਮ ਦੀ ਛਾਤੀ ’ਚ ਲੱਗੀ। ਜਦੋਂ ਕਰਨ ਫਿਰ ਤੋਂ ਗੋਲੀ ਚਲਾਉਣ ਲੱਗਾ ਤਾਂ ਸ਼ਰਿਆ ਨੇ ਉਸ ਨੂੰ ਰੋਕ ਲਿਆ, ਜਿਸ ਤੋਂ ਬਾਅਦ ਉਹ ਬਾਈਕ ’ਤੇ ਭੱਜ ਗਿਆ। ਪੁਲਸ ਨੇ ਲਹੂ-ਲੁਹਾਨ ਹਾਲਤ ’ਚ ਸ਼ੁਭਮ ਨੂੰ ਫੇਜ਼-6 ਦੇ ਹਸਪਤਾਲ ਪਹੁੰਚਾਇਆ, ਜਿੱਥੇ ਹਾਲਤ ਵਿਗੜਦੀ ਦੇਖ ਡਾਕਟਰਾਂ ਨੇ ਉਸ ਨੂੰ ਜੀ. ਐੱਮ. ਸੀ. ਐੱਚ.-32 ਰੈਫ਼ਰ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੜਾਕੇ ਦੀ ਠੰਡ ਤੋਂ ਬਚਦਿਆਂ ਉੱਜੜ ਗਿਆ ਪਰਿਵਾਰ, ਦਮ ਘੁੱਟਣ ਕਾਰਨ ਮਾਂ-ਪੁੱਤ ਦੀ ਮੌਤ
NEXT STORY