ਖਡੂਰ ਸਾਹਿਬ (ਗਿੱਲ) - ਬੀਤੀ ਰਾਤ ਪਿੰਡ ਨਾਗੋਕੇ ਦੇ ਮੌਜ਼ੂਦਾ ਆਮ ਆਦਮੀ ਦੇ ਸਰਪੰਚ ਅਤੇ ਪਿੰਡ ਦੇ ਹੀ ਇੱਕ ਨੌਜਵਾਨ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਮੌਜੂਦਾ ਸਰਪੰਚ ਸੰਨਦੀਪ ਸਿੰਘ ਅਤੇ ਪਿੰਡ ਦੇ ਹੀ ਇੱਕ ਨੌਜਵਾਨ ਕਮਰਦੀਪ ਸਿੰਘ ਪੁੱਤਰ ਰਾਏਜਿੰਦਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਸਰਪੰਚ ਵਲੋਂ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਨੌਜਵਾਨ ਦੇ ਪਰਿਵਾਰਿਕ ਮੈਬਰਾਂ ਦੇ ਦੱਸਣ ਮੁਤਾਬਕ ਨੌਜਵਾਨ ਦੇ 6 ਗੋਲੀਆਂ ਲੱਗੀਆਂ ਹਨ ਅਤੇ ਉਸਦੀ ਹਾਲਤ ਕਾਫੀ ਗੰਭੀਰ ਦੱਸੀ ਜਾਂ ਰਹੀ ਹੈ ਜੋ ਇਸ ਵੇਲੇ ਅਮ੍ਰਿੰਤਸਰ ਦੇ ਨਿੱਜ਼ੀ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਇਸ ਸਬੰਧੀ ਜਦੋਂ ਸਰਪੰਚ ਸੰਨਦੀਪ ਸਿੰਘ ਨਾਲ ਸਪੰਰਕ ਕਰਨਾ ਚਾਹਿਆ ਤਾਂ ਉਹਨਾਂ ਫੋਨ ਨਹੀਂ ਚੁਕਿਆ |
ਕੀ ਕਹਿਣਾ ਹੈ ਥਾਣਾ ਮੁੱਖੀ ਵੈਰੋਵਾਲ ਦਾ
ਇਸ ਸਬੰਧ ਵਿੱਚ ਜਦੋਂ ਥਾਣਾ ਵੈਰੋਵਾਲ ਦੇ ਥਾਣਾ ਮੁੱਖੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਪੁਲਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਅਤੇ ਸਰਪੰਰ ਸੰਨਦੀਪ ਸਿੰਘ ਦੀ ਬਾਂਹ 'ਤੇ ਵੀ ਗੋਲੀ ਲੱਗੀ ਹੈ। ਜੋ ਵੀ ਇਸ ਮਾਮਲੇ 'ਚ ਦੋਸ਼ੀ ਪਾਇਆ ਜਾਵੇਗਾ ਉਸਨੂੰ ਬਖਸਿਆ ਨਹੀਂ ਜਾਵੇਗਾ।
ਪੋਸਟਮਾਰਟਮ ਤੋਂ ਬਾਅਦ ਮਾਪਿਆਂ ਨੂੰ ਸੌਂਪੀ ਹਰਵੀਰ ਦੀ ਲਾਸ਼, ਮੁਲਜ਼ਮ ਦਾ ਮਿਲਿਆ 2 ਦਿਨ ਦਾ ਰਿਮਾਂਡ
NEXT STORY