ਨਕੋਦਰ (ਪਾਲੀ): ਸਥਾਨਕ ਸ਼ਹਿਰ ਦੇ ਮੁਹੱਲਾ ਗੋਂਸ ਵਿਚ ਗੋਲ਼ੀ ਲੱਗਣ ਨਾਲ ਸੈਲੂਨ ਚਲਾ ਰਹੇ ਦੋ ਭਰਾ ਜ਼ਖ਼ਮੀ ਹੋ ਗਏ। ਜਿੰਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਨਕੋਦਰ ਵਿਖੇ ਦਾਖ਼ਲ ਕਰਵਾਇਆ ਗਿਆ। ਇੱਥੇ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਮੁਖੀ ਸਤਪਾਲ ਸਿੱਧੂ ਸਮੇਤ ਪੁਲਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜ਼ਖ਼ਮੀਆਂ ਦੀ ਪਛਾਣ ਰਾਮ ਕੁਮਾਰ ਅਤੇ ਹਰਸ਼ ਪੁੱਤਰ ਸ਼ੀਤਲ ਦਾਸ ਵਾਸੀ ਪਿੰਡ ਮਾਲੜੀ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਸਰ 'ਚ ਦਵਾਈਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਮੌਤ, ਵੇਖੋ ਮੌਕੇ ਦੀਆਂ ਤਸਵੀਰਾਂ (ਵੀਡੀਓ)
ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਜ਼ਖ਼ਮੀ ਰਾਮ ਕੁਮਾਰ ਅਤੇ ਹਰਸ਼ ਨੇ ਦੱਸਿਆ ਕਿ ਉਹ ਮੁਹੱਲਾ ਗੋਂਸ 'ਚ ਸਥਿਤ ਆਪਣੇ ਸੈਲੂਨ 'ਤੇ ਦੇਰ ਸ਼ਾਮ ਕੰਮ ਕਰ ਰਹੇ ਸੀ। ਅਚਨਾਕ 5-6 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਕ ਨੌਜਵਾਨ ਨੇ ਗੋਲ਼ੀ ਚਲਾਈ ਤੇ ਫ਼ਿਰ ਉਹ ਫਰਾਰ ਹੋ ਗਏ। ਹਮਲੇ 'ਚ ਉਹ ਦੋਵੇਂ ਭਰਾ ਜ਼ਖ਼ਮੀ ਹੋ ਗਏ। ਪੀੜਤਾਂ ਨੇ ਕਿਹਾ ਕਿ ਪੁਰਾਣੀ ਰੰਜ਼ਿਸ਼ ਕਾਰਨ ਉਕਤ ਹਮਲਾਵਰਾਂ ਨੇ ਹਮਲਾ ਕੀਤਾ ਹੈ। ਕਿਉਂਕਿ ਇਹ ਪਹਿਲਾਂ ਵੀ ਸਾਡੇ ਨਾਲ ਲੜਾਈ- ਝਗੜਾ ਕਰ ਚੁੱਕੇ ਹਨ। ਜਿਸ ਦੀ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਸੀ।
ਗੋਲ਼ੀ ਨਹੀ ਏਅਰ ਗਨ ਦਾ ਛਰਾ ਲੱਗਣ ਨਾਲ ਜ਼ਖਮੀ ਹੋਇਆ ਨੌਜਵਾਨ
ਨਕੋਦਰ 'ਚ ਗੋਲ਼ੀ ਚੱਲਣ ਦੀ ਵਾਰਦਾਤ ਸਬੰਧੀ ਸਿਟੀ ਥਾਣਾ ਮੁਖੀ ਇੰਸਪੈਕਟਰ ਸਤਪਾਲ ਸਿੱਧੂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਸੈਲੂਨ ਵਿਚ ਗੋਲ਼ੀ ਨਹੀ ਚੱਲੀ। ਹਮਲਾਵਰਾਂ ਨੇ ਏਅਰ ਗਨ ਨਾਲ ਫਾਇਰ ਕੀਤਾ। ਜਿਸ ਦਾ ਛਰਾ ਲੱਗਣ ਨਾਲ ਨੌਜਵਾਨ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਨਕੋਦਰ ਦੇ ਰਹਿਣ ਵਾਲੇ 5 ਹਮਲਾਵਰਾਂ ਦੀ ਸ਼ਨਾਖਤ ਕਰ ਲਈ ਗਈ ਹੈ। ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਹ ਘਰਾਂ ਤੋਂ ਫਰਾਰ ਹਨ। ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ 'ਤੇ ਚੱਲਦੀ ਸਕਾਰਪੀਓ ਬਣ ਗਈ ਅੱਗ ਦਾ ਗੋਲ਼ਾ, ਦੇਖਦੇ ਹੀ ਦੇਖਦੇ ਮਚ ਗਏ ਭਾਂਬੜ
NEXT STORY