ਲੁਧਿਆਣਾ (ਰਾਜ): ਚੌਕੀ ਜਨਕਪੁਰੀ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਸਥਿਤ ਬਦਮਾਸ਼ ਪੁਨੀਤ ਬੈਂਸ ਦੇ ਘਰ ਦੇ ਬਾਹਰ ਤੜਕਸਾਰ ਬਾਈਕ ਸਵਾਰ ਨੌਜਵਾਨਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਪਤਾ ਲੱਗਣ 'ਤੇ ਪਰਿਵਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਹੋ ਗਏ ਤਬਾਦਲੇ! ਪੜ੍ਹੋ ਪੂਰੀ List
ਇਸ ਮਗਰੋਂ ਏ.ਡੀ.ਸੀ.ਪੀ. ਸਮੀਰ ਵਰਮਾ ਸਮੇਤ ਥਾਣਾ ਡਵੀਜ਼ਨ ਨੰਬਰ 2 ਦੇ ਮੁਖੀ ਮੌਕੇ 'ਤੇ ਪਹੁੰਚ ਗਏ। ਮੌਕੇ 'ਤੇ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮਾਂ ਨੇ 2 ਫ਼ਾਇਰ ਕੀਤੇ ਹਨ। ਇਕ ਗੋਲ਼ੀ ਮੇਨ ਗੇਟ 'ਤੇ ਲੱਗੀ, ਜਦਕਿ ਦੂਜੀ ਗੋਲ਼ੀ ਕੰਧ 'ਤੇ ਲੱਗੀ ਹੈ। ਪੁਲਸ ਨੂੰ ਮੌਕੇ ਦੀ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਜਿਸ ਵਿਚ ਬਾਈਕ ਸਵਾਰ ਨੌਜਵਾਨ ਨਜ਼ਰ ਆਏ ਹਨ। ਜਿਨ੍ਹਾਂ ਨੇ ਪਛਾਣ ਲੁਕਾਉਣ ਲਈ ਮੂੰਹ ਨੂੰ ਕੱਪੜੇ ਨਾਲ ਢਕਿਆ ਹੋਇਆ ਸੀ। ਫ਼ਿਲਹਾਲ ਪੁਲਸ ਨੇ ਅਣਪਛਾਤੇ ਮੁਲਜ਼ਮਾਂ 'ਤੇ ਕੇਸ ਦਰਜ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਰਕੀਟ ਕਮੇਟੀ ਦੇ ਚੇਅਰਮੈਨ ਮਨਦੀਪ ਮਾਨ ਦੀ ਤਾਜਪੋਸ਼ੀ, ਖੇਤੀਬਾੜੀ ਮੰਤਰੀ ਅਤੇ ਵਿਧਾਇਕ ਨੇ ਕੀਤੀ ਸ਼ਮੂਲੀਅਤ
NEXT STORY