ਫਿਰੋਜ਼ਪੁਰ (ਕੁਮਾਰ)–ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੇ ਅਹੁਦੇਦਾਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਐਲਵਿਨ ਭੱਟੀ, ਸੀਨੀਅਰ ਉਪ ਪ੍ਰਧਾਨ ਰਾਮ ਪ੍ਰਸਾਦ, ਜਨਰਲ ਸੈਕਟਰੀ ਰੋਬਿਨ ਸੈਮਸਨ, ਖਜ਼ਾਨਚੀ ਸੁਮਿਤ ਗਿੱਲ ਦੀ ਅਗਵਾਈ ਹੇਠ ਸਿਵਲ ਹਸਪਤਾਲ ’ਚ ਹੋਈ, ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਫਰਵਰੀ 2019 ਦੀ ਤਨਖਾਹ ਦੀ ਅਦਾਇਗੀ ਹੁਣ ਤੱਕ ਨਾ ਕਰਨ ਖਿਲਾਫ 27 ਮਾਰਚ ਨੂੰ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਵਿਚਾਰ-ਚਰਚਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਆਮ ਲੋਕਾਂ ਦੀਆਂ ਪ੍ਰੇਸ਼ਾਨੀਆ ਨੂੰ ਦੇਖਦੇ ਹੋਏ ਧਰਨੇ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ ਅਤੇ ਬਾਕੀ ਸਾਰਾ ਕੰਮ ਠੱਪ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਧਰਨਾ 10 ਤੋਂ 2 ਵਜੇ ਤੱਕ ਦਿੱਤਾ ਜਾਵੇਗਾ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਸਿਵਲ ਸਰਜਨ ਫਿਰੋਜ਼ਪੁਰ ਤੇ ਲੇਖਾ ਅਧਿਕਾਰੀ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਐਮਰਜੈਂਸੀ ਮੈਡੀਕਲ ਅਧਿਕਾਰੀ ਵੀ ਹਿੱਸਾ ਲੈਣਗੇ। ਇਸ ਮੌਕੇ ਏ. ਐੱਮ. ਓ. ਡਾ. ਅਭਿਜੀਤ ਸਿੰਘ, ਦਰਜਾ ਚਾਰ ਪ੍ਰਧਾਨ ਅਜੀਤ ਗਿੱਲ, ਜਸਵਿੰਦਰ ਸਿੰਘ, ਰਮਨ, ਰਾਜ ਕੁਮਾਰ, ਮਨਦੀਪ, ਸੁਨੀਲ ਕੁਮਾਰ ਆਦਿ ਮੌਜੂਦ ਸੀ।
ਕੁੱਟ-ਮਾਰ ’ਚ ਬਜ਼ੁਰਗ ਔਰਤ ਫੱਟਡ਼
NEXT STORY