ਫਿਰੋਜ਼ਪੁਰ (ਆਹੂਜਾ)-ਚੇਤ ਮਹੀਨੇ ਦੇ ਨਰਾਤਿਆਂ ਦੇ ਮੌਕੇ ਬਗਲਾ ਮੁਖੀ ਮੰਦਰ ਮੱਖੂ ’ਚ ਪਰਮ ਪੂਜਨੀਕ ਗੁਰੂ ਮਾਂ ਕਾਂਤਾ ਦੇਵੀ ਜੀ ਅਗਵਾਈ ’ਚ ਸ਼ਰਧਾਲੂਆਂ ਵੱਲੋਂ ਨੌਮੀ ਜਗਰਾਤਾ ਕਰਵਾਇਆ ਗਿਆ। ਜਗਰਾਤੇ ਦੀ ਸ਼ੁਰੂਆਤ ਮੰਗਲਾ ਚਰਨ, ਮਨੋਹਰ ਲਾਲ ਗਰੋਵਰ, ਸ੍ਰੀ ਗਣੇਸ਼ ਜੀ ਦੀ ਵੰਦਨਾ ਬੌਬੀ ਕਟਾਰੀਆ ਤੇ ਮਾਂ ਸਰਸਵਤੀ ਜੀ ਦੀ ਵੰਦਨਾ ਕਮਲਕਾਸ਼ ਨਰੂਲਾ ਵੱਲੋਂ ਗਾ ਕੇ ਕੀਤੀ ਗਈ। ਨੌਮੀ ਜਗਰਾਤੇ ’ਚ ਭਾਰੀ ਗਿਣਤੀ ’ਚ ਸ਼ਰਧਾਲੂਆਂ ਵੱਲੋਂ ਹਾਜ਼ਰੀ ਲਵਾ ਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਪਰਮ ਪੂਜਨੀਕ ਗੁਰੂ ਮਾਂ ਕਾਂਤਾ ਦੇਵੀ ਜੀ ਵੱਲੋਂ ਆਈ ਸੰਗਤ ਨੂੰ ਆਪਣੇ ਪ੍ਰਵਚਨਾਂ ਵਿਚ ਨਰਾਤਿਆਂ ਦੀ ਮਹੱਤਤਾ ਬਾਰੇ ਦੱਸਿਆ ਗਿਆ। ਜਗਰਾਤੇ ਵਿਚ ਮਨੋਹਰ ਲਾਲ ਗਰੋਵਰ, ਕਮਲਕਾਸ਼ ਨਰੂਲਾ, ਬੌਬੀ ਕਟਾਰੀਆ, ਸੋਨੂੰ ਖੰਨਾ, ਸੋਨੂੰ ਨਰੂਲਾ, ਕੁਲਦੀਪ ਸਿੰਘ, ਰਾਜ ਕੁਮਾਰ ਹਿੰਦੀ, ਰਮੇਸ਼ ਬਜਾਜ, ਵਿੱਕੀ ਆਦਿ ਵੱਲੋਂ ਸੁੰਦਰ-ਸੁੰਦਰ ਭੇਟਾਂ ਦਾ ਗੁਣਗਾਨ ਕੀਤਾ ਗਿਆ। ਜਗਰਾਤੇ ਦੌਰਾਨ ਗਾਇਕ ਕਾਲਾਕਾਰਾਂ ਵੱਲੋਂ ਭਜਨ ਗਾ ਕੇ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ ਗਿਆ। ਇਸ ਮੌਕੇ ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਖੂ, ਧਰਮਜੀਤ ਛਾਬਡ਼ਾ, ਬਿੱਟੂ ਨਾਰੰਗ, ਸੋਨੂੰ ਖੁਰਾਣਾ, ਵਿਜੇ ਦੱਖਣਾ, ਧਰਮਿੰਦਰ ਬਜਾਜ, ਕੇਵਲ ਧਵਨ, ਵਿੱਕੀ, ਸੁਦੇਸ਼ ਦੱਖਣਾ, ਰਵੀ ਆਹੂਜਾ, ਮਿੰਕਾ ਛਾਬਡ਼ਾ, ਵੇਦ ਠੁਕਰਾਲ, ਰਮੇਸ਼ ਕੁਮਾਰ, ਰੋਹਿਤ ਕਾਲਡ਼ਾ, ਅਸ਼ੋਕ ਗਰੋਵਰ, ਭਰਤ ਛਾਬਡ਼ਾ, ਅਰੁਣ ਛਾਬਡ਼ਾ ਆਦਿ ਵੱਲੋਂ ਹਾਜ਼ਰੀ ਲਵਾਈ ਗਈ। ਜਗਰਾਤੇ ’ਚ ਵਿਰਾਜਮਾਨ ਗੁਰੂ ਮਾਂ ਕਾਂਤਾ ਦੇਵੀ ਤੇ ਭੇਟਾਂ ਦਾ ਗੁਣਗਾਨ ਕਰਦੇ ਹੋਏ ਸ਼ਰਧਾਲੂ। (ਆਹੂਜਾ)
ਖਾਲਸਾ ਸਾਜਣਾ ਦਿਹਾੜਾ ਸ਼ਰਧਾ ਨਾਲ ਮਨਾਇਆ
NEXT STORY