ਨੈਸ਼ਨਲ ਡੈਸਕ- ਅਯੁੱਧਿਆ 'ਚ ਰਾਮਲਲਾ ਮੰਦਰ ਕੰਪਲੈਕਸ 'ਚ ਜਲਦੀ ਹੀ ਇਕ ਬਹੁਤ ਹੀ ਸ਼ਾਨਦਾਰ ਅਤੇ ਬੇਸ਼ਕੀਮਤੀ ਰਤਨ ਜੜਿਤ ਮੂਰਤੀ ਸਥਾਪਿਤ ਕੀਤੀ ਜਾਵੇਗੀ, ਜੋ ਕਰਨਾਟਕ ਤੋਂ ਅਯੁੱਧਿਆ ਲਿਆਂਦੀ ਗਈ ਹੈ। ਸੋਨੇ ਦੀ ਚਮਕ ਵਾਲੀ ਇਸ ਮੂਰਤੀ 'ਚ ਹੀਰੇ, ਪੰਨੇ, ਨੀਲਮ ਅਤੇ ਕਈ ਹੋਰ ਕੀਮਤੀ ਰਤਨ ਜੜੇ ਹੋਏ ਹਨ ਅਤੇ ਇਸ ਦੀ ਅਨੁਮਾਨਿਤ ਕੀਮਤ 25 ਤੋਂ 30 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਗੁੰਮਨਾਮ ਭਗਤ ਵੱਲੋਂ ਵੱਡਾ ਦਾਨ
ਇਹ ਮੂਰਤੀ ਕਰਨਾਟਕ ਦੇ ਇਕ ਗੁੰਮਨਾਮ ਸ਼ਰਧਾਲੂ (ਜਾਂ ਸ਼ਰਧਾਲੂਆਂ ਦੇ ਸਮੂਹ) ਵੱਲੋਂ ਦਾਨ ਕੀਤੀ ਗਈ ਹੈ,। ਹਾਲਾਂਕਿ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਅਜੇ ਦਾਨੀ ਦੀ ਪਛਾਣ ਦੀ ਪੁਸ਼ਟੀ ਕਰ ਰਿਹਾ ਹੈ, ਪਰ ਸੂਤਰਾਂ ਅਨੁਸਾਰ ਇਸ ਦਾ ਨਿਰਮਾਣ ਤੰਜਾਵੁਰ ਦੇ ਕੁਸ਼ਲ ਕਾਰੀਗਰਾਂ ਦੁਆਰਾ ਦੱਖਣੀ ਭਾਰਤੀ ਸ਼ਿਲਪਕਲਾ ਸ਼ੈਲੀ 'ਚ ਕੀਤਾ ਗਿਆ ਹੈ। ਇਹ ਮੂਰਤੀ ਰਾਮ ਜਨਮ ਭੂਮੀ 'ਚ ਪਹਿਲਾਂ ਤੋਂ ਸਥਾਪਿਤ ਰਾਮਲਲਾ ਦੀ ਨਵੀਂ ਮੂਰਤੀ ਦੀ ਹੂਬਹੂ ਨਕਲ ਹੈ।
ਮੂਰਤੀ ਦੀਆਂ ਵਿਸ਼ੇਸ਼ਤਾਵਾਂ ਅਤੇ ਯਾਤਰਾ
ਕੱਦ-ਕਾਠ: ਇਹ ਮੂਰਤੀ 10 ਫੁੱਟ ਉੱਚੀ ਅਤੇ 8 ਫੁੱਟ ਚੌੜੀ ਹੈ।
ਭਾਰ: ਇਸ ਦਾ ਅਨੁਮਾਨਿਤ ਭਾਰ ਲਗਭਗ 5 ਕੁਇੰਟਲ ਹੈ।
ਸਫਰ: ਕਰਨਾਟਕ ਤੋਂ 1,750 ਕਿਲੋਮੀਟਰ ਦੀ ਦੂਰੀ ਤੈਅ ਕਰਕੇ, ਇੱਕ ਵਿਸ਼ੇਸ਼ ਵੈਨ ਰਾਹੀਂ ਇਹ ਮੂਰਤੀ 6 ਦਿਨਾਂ 'ਚ ਅਯੁੱਧਿਆ ਪਹੁੰਚੀ ਹੈ।
ਅੰਗਦ ਟੀਲਾ 'ਤੇ ਕੀਤੀ ਜਾਵੇਗੀ ਸਥਾਪਨਾ
ਟਰੱਸਟ ਦੇ ਮੈਂਬਰਾਂ ਅਨੁਸਾਰ, ਇਸ ਬੇਸ਼ਕੀਮਤੀ ਮੂਰਤੀ ਨੂੰ ਸੰਤ ਤੁਲਸੀਦਾਸ ਮੰਦਰ ਦੇ ਨੇੜੇ 'ਅੰਗਦ ਟੀਲਾ' 'ਤੇ ਸਥਾਪਿਤ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਸਥਾਪਨਾ ਤੋਂ ਪਹਿਲਾਂ ਮੂਰਤੀ ਦਾ ਅਨਾਵਰਣ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇੱਕ ਵਿਸ਼ੇਸ਼ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਹੋਵੇਗਾ ਜਿਸ ਵਿੱਚ ਦੇਸ਼ ਭਰ ਦੇ ਸੰਤਾਂ ਅਤੇ ਮਹੰਤਾਂ ਨੂੰ ਸੱਦਿਆ ਜਾਵੇਗਾ।
ਦੂਜੀ ਵਰ੍ਹੇਗੰਢ ਦੀਆਂ ਤਿਆਰੀਆਂ
ਅਯੁੱਧਿਆ 'ਚ ਰਾਮਲਲਾ ਦੀ ਪ੍ਰਾਣ-ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ (ਪ੍ਰਤਿਸ਼ਠਾ ਦੁਆਦਸ਼ੀ) ਮਨਾਉਣ ਲਈ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਸਬੰਧੀ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ 29 ਦਸੰਬਰ 2025 ਤੋਂ 2 ਜਨਵਰੀ 2026 ਤੱਕ ਚੱਲਣਗੇ। ਟਰਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਪਹਿਲਾਂ ਹੀ ਅੰਗਦ ਟੀਲਾ ਕੰਪਲੈਕਸ ਵਿੱਚ ਵੈਦਿਕ ਮੰਤਰਾਂ ਦੇ ਜਾਪ ਵਿਚਕਾਰ ਭੂਮੀ ਪੂਜਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੰਦਰ ਦੇ ਪਹਿਲੇ ਫਲੋਰ ਦੇ 6 ਦਰਵਾਜ਼ਿਆਂ 'ਤੇ 18 ਕਿਲੋ ਸੋਨਾ ਚੜ੍ਹਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ, ਜਿੱਥੇ ਹਰ ਦਰਵਾਜ਼ੇ 'ਤੇ ਲਗਭਗ 3 ਕਿਲੋ ਸੋਨਾ ਲਗਾਇਆ ਜਾਵੇਗਾ।
ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
NEXT STORY