ਲੁਧਿਆਣਾ (ਸਹਿਗਲ) : ਪੰਜਾਬ 'ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਲੁਧਿਆਣਾ ਦੇ ਪੀ. ਏ. ਯੂ. ਕੈਂਪਸ ਦੀ ਰਹਿਣ ਵਾਲੀ 62 ਸਾਲਾ ਔਰਤ ਨੂੰ ਸਵਾਈਨ ਫਲੂ ਤੋਂ ਪਾਜ਼ੇਟਿਵ ਪਾਇਆ ਗਿਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਪੀੜਤ ਔਰਤ ਦਯਾਨੰਦ ਹਸਪਤਾਲ 'ਚ ਦਾਖ਼ਲ ਹੈ। ਉਸ ਦੀ ਜਾਂਚ 'ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ 'ਚ ਸਵਾਈਨ ਫਲੂ ਦਾ ਇਸ ਸੀਜ਼ਨ ਦਾ ਪਹਿਲਾ ਮਾਮਲਾ ਹੈ। ਲੋਕਾਂ ਨੂੰ ਸਵਾਈਨ ਫਲੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਸਵਾਈਨ ਫਲੂ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ
ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਸਵਾਈਨ ਫਲੂ ਦੇ ਬਾਰੇ 'ਚ ਜਾਣਕਾਰੀ ਦਿੰਦੇ ਕਿਹਾ ਕਿ ਸਵਾਈਨ ਫਲੂ (ਐੱਚ. ਐੱਨ.) ਇਕ ਵਾਇਰਸ ਕਾਰਨ ਹੁੰਦਾ ਹੈ, ਜੋ ਸਾਹ ਰਾਹੀਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਫੈਲਦਾ ਹੈ। ਇਸ ਦੇ ਲੱਛਣ ਨਿਯਮਿਤ ਫਲੂ ਵਰਗੇ ਬੁਖ਼ਾਰ, ਗਲੇ 'ਚ ਖਰਾਸ਼, ਠੰਡ ਲੱਗਣਾ, ਦਸਤ, ਉਲਟੀ ਵਰਗੇ ਹੁੰਦੇ ਹਨ। ਕੁੱਝ ਮਾਮਲਿਆਂ 'ਚ ਹਸਪਤਾਲ 'ਚ ਦਾਖ਼ਲ ਹੋਣ ਦੀ ਲੋੜਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਇਹ ਕੰਮ ਨਾ ਕੀਤਾ ਤਾਂ Black List ਹੋ ਜਾਵੇਗੀ RC
ਸਵਾਈਨ ਫਲੂ ਦੇ ਮੁੱਖ ਕਾਰਨ
ਤੇਜ਼ ਬੁਖ਼ਾਰ
ਖੰਘ ਅਤੇ ਜੁਕਾਮ
ਸਾਹ ਲੈਣ 'ਚ ਤਕਲੀਫ਼
ਛਿੱਕਾਂ ਆਉਣਾ ਜਾਂ ਨੱਕ ਵਗਣਾ
ਗਲੇ 'ਚ ਖਰਾਸ਼
ਸਰੀਰ ਟੁੱਟਣ ਦਾ ਅਹਿਸਾਸ ਹੋਣਾ
ਇਹ ਵੀ ਪੜ੍ਹੋ : ਕਾਂਗਰਸੀ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ, ਘਰ 'ਤੇ ਚਲਾਈਆਂ ਗੋਲੀਆਂ, ਵਿਹੜੇ 'ਚ ਸੁੱਟੀ ਧਮਕੀ ਭਰੀ ਚਿੱਠੀ
ਕਿਵੇਂ ਫੈਲਦਾ ਹੈ ਸਵਾਈਨ ਫਲੂ
ਸਿਵਲ ਸਰਜਨ ਨੇ ਦੱਸਿਆ ਕਿ ਸਵਾਈਨ ਫਲੂ ਇਕ ਇਨਫੈਕਸ਼ਨ ਹੈ। ਇਹ ਬੀਮਾਰੀ ਲਾਰ ਅਤੇ ਬਲਗਮ ਦੇ ਕਣਾਂ ਨਾਲ ਫੈਲਦੀ ਹੈ।
ਸਵਾਈਨ ਫਲੂ ਤੋਂ ਕਿਵੇਂ ਕਰੀਏ ਬਚਾਅ
ਖੰਘਦੇ ਜਾਂ ਛਿੱਕਦੇ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢਕੋ।
ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾ ਜਾਂ ਬਾਅਦ 'ਚ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।
ਖੰਘ, ਵੱਗਦਾ ਨੱਕ, ਛਿੱਕ ਅਤੇ ਬੁਖ਼ਾਰ ਤੋਂ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ।
ਜੇਕਰ ਆਪਣੇ ਸਵਾਈਨ ਫਲੂ ਨਾਲ ਸਬੰਧਿਤ ਲੱਛਣ ਹਨ ਤਾਂ ਭੀੜ-ਭਾੜ ਵਾਲੀ ਜਗ੍ਹਾ ’ਤੇ ਜਾਣ ਤੋਂ ਬਚੋ ਅਤੇ ਮਾਸਕ ਦੀ ਵਰਤੋਂ ਕਰੋ।
ਬਿਨਾਂ ਡਾਕਟਰੀ ਸਲਾਹ ਦੇ ਦਵਾਈ ਨਾ ਲਵੋ।
ਸਵਾਈਨ ਫਲੂ ਦੇ ਲੱਛਣ ਦਿਸਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰੋ ਅਤੇ ਪੌਸ਼ਟਿਕ ਆਹਾਰ ਲਵੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਲਈ 'ਆਪ' ਨੇ ਖਿੱਚੀ ਤਿਆਰੀ, CM ਕੇਜਰੀਵਾਲ ਨਾਲ ਸਾਰੀਆਂ ਸੀਟਾਂ ’ਤੇ CM ਮਾਨ ਕਰਨਗੇ ਦੌਰੇ
NEXT STORY