ਜਲੰਧਰ (ਪੁਨੀਤ) : ਨਵੀਂ ਐਕਸਾਈਜ਼ ਪਾਲਿਸੀ ਦੇ ਲਾਗੂ ਹੁੰਦੇ ਹੀ ਸਸਤੀ ਸ਼ਰਾਬ ਦੀਆਂ ਉਮੀਦਾਂ ’ਤੇ ਬ੍ਰੇਕ ਲੱਗ ਗਈ ਹੈ। ਨਵੇਂ ਠੇਕੇਦਾਰਾਂ ਨੇ ਗਰੁੱਪਾਂ ਦਾ ਸੰਚਾਲਨ ਸੰਭਾਲ ਲਿਆ ਹੈ ਅਤੇ ਵਿਕਰੀ ਸ਼ੁਰੂ ਕਰਨ ਲਈ ਪਹਿਲੀ ਰੇਟ ਲਿਸਟ ਜਾਰੀ ਕਰਦਿਆਂ ਸ਼ਰਾਬ ਦੀਆਂ ਕੀਮਤਾਂ ਵਿਚ 20 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਪਾਲਿਸੀ ਦੇ ਸ਼ੁਰੂ ਹੋਣ ਦਾ ਪਹਿਲਾ ਦਿਨ ਹੋਣ ਕਾਰਨ ਸ਼ਰਾਬ ਦੀਆਂ ਕੀਮਤਾਂ ’ਤੇ ਅਜੇ ਪੂਰੀ ਤਰ੍ਹਾਂ ਨਾਲ ਸਹਿਮਤੀ ਨਹੀਂ ਬਣ ਸਕੀ। ਆਉਣ ਵਾਲੇ ਦਿਨਾਂ ’ਚ ਸ਼ਰਾਬ ਦੀਆਂ ਕੀਮਤਾਂ ’ਚ ਬਦਲਾਅ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਐਕਸਾਈਜ਼ ਵਿਭਾਗ ਦੇ ਨਿਯਮਾਂ ਮੁਤਾਬਕ ਠੇਕਿਆਂ ’ਤੇ ਰੇਟ ਲਿਸਟ ਲਗਾਉਣੀ ਜ਼ਰੂਰੀ ਹੁੰਦੀ ਹੈ, ਜਿਸ ਕਾਰਨ ਠੇਕੇਦਾਰਾਂ ਵੱਲੋਂ ਜਲਦੀ-ਜਲਦੀ ਵਿਚ ਕੀਮਤਾਂ ਨਿਰਧਾਰਿਤ ਕਰ ਕੇ ਰੇਟ ਲਿਸਟ ਡਿਸਪਲੇਅ ਕਰ ਦਿੱਤੀ ਗਈ। ਪਿਛਲੇ ਠੇਕੇਦਾਰਾਂ ਦਾ ਬਚਿਆ ਪੁਰਾਣਾ ਸਟਾਕ ਟੇਕਓਵਰ ਕਰ ਕੇ, ਆਪਣਾ ਮਾਰਜਨ ਰੱਖ ਕੇ ਨਵੇਂ ਠੇਕੇਦਾਰਾਂ ਨੇ ਸ਼ਰਾਬ ਦੇ ਠੇਕਿਆਂ ਨੂੰ ਜਨਤਾ ਲਈ ਖੋਲ੍ਹ ਦਿੱਤਾ। ਦੁਪਹਿਰ ਤੱਕ ਠੇਕਿਆਂ ਦੇ ਕਰਿੰਦੇ ਸਟਾਕ ਗਿਣਤੀ ਕਰਨ ਵਿਚ ਬਿਜ਼ੀ ਨਜ਼ਰ ਆਏ। ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਰੁਟੀਨ ’ਚ ਵਿਕਣ ਵਾਲੀ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਵਿਚ 50 ਤੋਂ 100 ਰੁਪਏ ਵਾਧਾ ਦਰਜ ਹੋਇਆ।
ਪਿਛਲੇ ਸਮੇਂ ਦੌਰਾਨ 550 ਤੋਂ 600 ਦੇ ਦੌਰਾਨ ਵਿਕਣ ਵਾਲੀ ਰਾਇਲ ਸਟੈਗ ਦੀ ਬੋਤਲ ਦੀਆਂ ਕੀਮਤਾਂ ਕਈ ਠੇਕਿਆਂ ’ਤੇ 650 ਰੁਪਏ ਡਿਸਪਲੇਅ ਕੀਤੀਆਂ ਗਈਆਂ, ਉਥੇ ਹੀ ਸਿਗਨੇਚਰ, ਬਲੈਂਡਰ ਪ੍ਰਾਈਡ ਦੀਆਂ ਕੀਮਤਾਂ ਵਿਚ 70 ਤੋਂ 100 ਰੁਪਏ ਦੇ ਲਗਭਗ ਵਾਧਾ ਦਰਜ ਹੋਇਆ। ਉਥੇ ਹੀ, ਮਾਸਟਰ ਮੂਵਮੈਂਟ, ਇੰਡੀਅਨ ਬਲਿਊ, ਵੋਦਕਾ, ਜੀਨ ਆਦਿ ਦੀਆਂ ਕੀਮਤਾਂ 400 ਰੁਪਏ ਬੋਤਲ ਰੱਖੀਆਂ ਗਈਆਂ ਹਨ।
ਇਹ ਵੀ ਪੜ੍ਹੋ : ‘ਜਗ ਬਾਣੀ’ਦੀ ਖ਼ਬਰ ’ਤੇ ਮੰਤਰੀ ਨਿੱਝਰ ਨੇ ਲਾਈ ਮੋਹਰ, ਨਗਰ ਨਿਗਮ ਚੋਣਾਂ ਲਈ ਕਰਨਾ ਪਵੇਗਾ ਇੰਤਜ਼ਾਰ
ਮਹਿੰਗੀ ਸਕਾਚ ਵ੍ਹਿਸਕੀ ਵਿਚ ਸ਼ਾਮਲ ਬਲੈਕ ਡੌਗ, ਬੀ. ਐਂਡ ਡਬਲਯੂ. (12 ਸਾਲ), 100 ਪਾਈਪਰ, ਟੀਚਰ ਆਦਿ ਦੀਆਂ ਕੀਮਤਾਂ ’ਚ 200 ਤੋਂ 250 ਰੁਪਏ ਤੱਕ ਵਾਧਾ ਦੇਖਣ ਨੂੰ ਮਿਲਿਆ। ਨਵੀਂ ਲਿਸਟ ਵਿਚ ਇਸਦੀਆਂ ਕੀਮਤਾਂ 2000 ਰੁਪਏ ਰੱਖੀਆਂ ਗਈਆਂ ਹਨ। ਉਥੇ ਹੀ ਬਲਿਊ ਲੇਬਲ ਵਰਗੀ ਮਹਿੰਗੀ ਸ਼ਰਾਬ ਦੇ ਜਾਰ ਦੀ ਕੀਮਤ 15 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਗਈ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਹਾਲੇ ਇਹ ਕੀਮਤਾਂ ਸ਼ੁਰੂਆਤੀ ਹਨ। ਆਉਣ ਵਾਲੇ ਦਿਨਾਂ ’ਚ ਇਸ ਵਿਚ ਬਦਲਾਅ ਹੋਣਾ ਤੈਅ ਹੈ। ਅੱਜ ਹਰੇਕ ਗਰੁੱਪ ਦੀ ਆਪਣੀ-ਆਪਣੀ ਲਿਸਟ ਦੇਖਣ ਨੂੰ ਮਿਲੀ। ਸ਼ਰਾਬ ਦੇ ਚਾਹਵਾਨ ਲੋਕ ਕੀਮਤਾਂ ਸਬੰਧੀ ਠੇਕੇ ’ਤੇ ਜਾ ਕੇ ਜਾਣਕਾਰੀ ਇਕੱਠੀ ਕਰਦੇ ਦੇਖੇ ਗਏ। ਅਧਿਕਾਰੀਆਂ ਨੇ ਕਿਹਾ ਕਿ ਸ਼ਰਾਬ ਦੀ ਬੋਤਲ ’ਤੇ ਘੱਟੋ-ਘੱਟ ਕੀਮਤ ਲਿਖੀ ਹੁੰਦੀ ਹੈ।
ਇਹ ਵੀ ਪੜ੍ਹੋ : ਕਰਨਾਟਕ ’ਚ ਵਿਧਾਨ ਸਭਾ ਚੋਣਾਂ ਦੇ ਜੋੜ-ਤੋੜ ’ਚ ਜੁਟੀਆਂ ਸਿਆਸੀ ਪਾਰਟੀਆਂ, ਰੋਜ਼ਾਨਾ ਬਦਲਣ ਲੱਗੇ ਸਮੀਕਰਨ!
ਇੰਸਪੈਕਟਰ ਕਰਨਗੇ ਠੇਕਿਆਂ ਦੀ ਜਾਂਚ, ਡਿਸਪਲੇਅ ’ਤੇ ਦਿੱਤਾ ਜਾ ਰਿਹਾ ਧਿਆਨ
ਠੇਕੇਦਾਰਾਂ ਵੱਲੋਂ ਫਾਈਨਲ ਰੇਟ ਲਿਸਟ ਜਾਰੀ ਕਰਨ ਤੋਂ ਬਾਅਦ ਵਿਭਾਗੀ ਇੰਸਪੈਕਟਰ ਠੇਕਿਆਂ ਦੀ ਜਾਂਚ ਕਰਨਗੇ। ਠੇਕੇ ਟੁੱਟਣ ਕਾਰਨ ਸ਼ਰਾਬ ਦੇ ਚਾਹਵਾਨਾਂ ਵੱਲੋਂ ਬੀਤੇ ਦਿਨੀਂ ਸਸਤੇ ਭਾਅ ਸ਼ਰਾਬ ਦਾ ਸਟਾਕ ਉਠਾ ਲਿਆ ਗਿਆ ਸੀ, ਜਿਸ ਕਾਰਨ ਰੁਟੀਨ ਵਿਚ ਪੀਣ ਵਾਲੇ ਲੋਕਾਂ ਨੂੰ ਅੱਜ ਠੇਕਿਆਂ ’ਤੇ ਜਾਣ ਦੀ ਲੋੜ ਨਹੀਂ ਪਈ। ਕਈ ਠੇਕਿਆਂ ’ਤੇ ਸ਼ਾਮ 5-6 ਵਜੇ ਤੱਕ ਬੋਹਣੀ ਵੀ ਨਹੀਂ ਹੋ ਪਾਈ। ਕਰਿੰਦਿਆਂ ਮੁਤਾਬਕ ਅੱਜ ਦੀ ਵਿਕਰੀ ਨਾਂਹ ਦੇ ਬਰਾਬਰ ਰਹੀ, ਜਿਸ ਕਾਰਨ ਉਨ੍ਹਾਂ ਨੂੰ ਪੁਰਾਣੇ ਮਾਲ ਦਾ ਪਰਚਾ ਬਣਾਉਣ ਅਤੇ ਸ਼ਰਾਬ ਨੂੰ ਡਿਸਪਲੇਅ ਕਰਨ ਦਾ ਸਮਾਂ ਮਿਲ ਸਕਿਆ। ਠੇਕਿਆਂ ’ਤੇ ਸ਼ਰਾਬ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਠੇਕੇਦਾਰ ਡਿਸਪਲੇਅ ’ਤੇ ਖਾਸਾ ਧਿਆਨ ਦੇ ਰਹੇ ਹਨ ਤਾਂ ਜੋ ਖਪਤਕਾਰਾਂ ਦਾ ਧਿਆਨ ਖਿੱਚਿਆ ਜਾ ਸਕੇ।
ਇਹ ਵੀ ਪੜ੍ਹੋ : ਪਹਿਲੇ ਸਾਲ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਸੂਬਾ ਸਰਕਾਰ ਨੇ ਨਵਾਂ ਰਿਕਾਰਡ ਬਣਾਇਆ : ਮੁੱਖ ਮੰਤਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ 19 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ
NEXT STORY