ਚੰਡੀਗੜ੍ਹ : ਪੰਜਾਬ ਸਰਕਾਰ ਇਸ ਸਮੇਂ ਮਾਲੀ ਸੰਕਟ 'ਚ ਘਿਰੀ ਹੋਈ ਹੈ। ਇਸ ਸੰਕਟ ਤੋਂ ਆਰਜ਼ੀ ਤੌਰ 'ਤੇ ਰਾਹਤ ਲਈ ਹੁਣ ਸਰਕਾਰ ਨੇ ਕੇਂਦਰ ਤੋਂ ਆਸ ਲਾਈ ਹੈ। ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਜੇਕਰ ਕੇਂਦਰ ਜੀ. ਐੱਸ. ਟੀ. ਮੁਆਵਜ਼ੇ ਦੇ ਪੁਰਾਣੇ ਬਕਾਏ ਦਾ ਮਸਲਾ ਹੱਲ ਕਰ ਦਿੰਦੀ ਹੈ ਤਾਂ ਇਸ ਨਾਲ ਪੰਜਾਬ ਨੂੰ 5000 ਕਰੋੜ ਰੁਪਏ ਮਿਲ ਸਕਦੇ ਹਨ। ਇਸ ਸਬੰਧੀ ਖ਼ਜਾਨਾ ਮੰਤਰੀ ਹਰਪਾਲ ਚੀਮਾ ਨੇ ਦਿੱਲੀ 'ਚ ਮੀਟਿੰਗਾਂ ਵੀ ਕੀਤੀਆਂ ਹਨ। ਦੱਸ ਦੇਈਏ ਕਿ ਪੰਜਾਬ ਸਰਕਾਰ ਦਾ 2017-18 ਤੋਂ 2021-22 ਤੱਕ ਦਾ ਕਰੀਬ 5000 ਕਰੋੜ ਰੁਪਏ ਦਾ ਬਕਾਇਆ ਜੀ. ਐੱਸ. ਟੀ. ਮੁਆਵਜ਼ੇ ਦਾ ਕੇਂਦਰ ਵੱਲ ਫਸਿਆ ਹੋਇਆ ਹੈ।
ਇਹ ਵੀ ਪੜ੍ਹੋ : ਧੀ ਨੂੰ ਹੋ ਰਿਹਾ ਸੀ ਢਿੱਡ 'ਚ ਦਰਦ, ਦਵਾਈ ਦਿਵਾਉਣ ਗਈ ਮਾਂ ਨੂੰ ਡਾਕਟਰ ਨੇ ਜੋ ਦੱਸਿਆ, ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਸੂਬਾ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਕੇਂਦਰ ਸਰਕਾਰ ਇਹ ਰਕਮ ਦੇ ਦਿੰਦੀ ਹੈ ਤਾਂ ਸੂਬੇ ਦੀ ਮਾਲੀ ਹਾਲਤ ਦਰੁੱਸਤ ਹੋ ਸਕਦੀ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਕੇਂਦਰ ਵੱਲ ਕਰੀਬ 5000 ਕਰੋੜ ਰੁਪਏ ਦਾ ਬਕਾਇਆ ਹੈ ਪਰ ਕੇਂਦਰ ਸਰਕਾਰ ਇਸ ਨੂੰ 3000 ਕਰੋੜ ਦੱਸ ਰਹੀ ਹੈ ਅਤੇ ਕਰੀਬ 2000 ਕਰੋੜ ਦਾ ਪਾੜਾ ਸਾਹਮਣੇ ਆ ਰਿਹਾ ਹੈ।
ਇਹ ਵੀ ਪੜ੍ਹੋ : ਪੁੱਤ ਦੇ ਵਿਆਹ ਦੀ ਚੱਲ ਰਹੀ ਸੀ ਤਿਆਰੀ, ਅਮਰੀਕਾ ਤੋਂ ਆਏ ਫੋਨ ਨੇ ਧੁਰ ਅੰਦਰ ਤੱਕ ਹਿਲਾ ਛੱਡਿਆ ਪਰਿਵਾਰ (ਤਸਵੀਰਾਂ)
ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਦੀ ਸਰਕਾਰ ਦੌਰਾਨ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਲਾਏ ਗਏ ਸੈੱਸ ਸਮੇਤ ਵੈਟ ਹੈੱਡ 'ਚ ਵੈਟ 'ਤੇ ਸਰਚਾਰਜ ਸ਼ਾਮਲ ਕੀਤੇ ਗਏ ਹਨ। ਵਿੱਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਨੇ ਹੀ ਜੀ. ਐੱਸ. ਟੀ. ਮੁਆਵਜ਼ੇ ਦੇ ਪਾੜੇ 'ਚ ਫ਼ਰਕ ਪਾਇਆ ਹੈ। ਕੈਗ ਦਫ਼ਤਰ ਹੁਣ ਇਸ ਮੁੱਦੇ ਦਾ ਮੁਲਾਂਕਣ ਕਰ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਲਦੀ ਨਿਪਟਾਰੇ ਦੀ ਉਮੀਦ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
‘ਆਪ’ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਕਾਰਪੋਰੇਸ਼ਨ ਚੋਣਾਂ 2 ਪੜਾਵਾਂ ’ਚ ਕਰਵਾਉਣ ਦਾ ਸੁਝਾਅ ਦਿੱਤਾ
NEXT STORY