ਸੁਲਤਾਨਪੁਰ ਲੋਧੀ (ਅਸ਼ਵਨੀ)-ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ 22 ਅਤੇ 23 ਅਪ੍ਰੈਲ ਨੂੰ ਕਾਂਜਲੀ ਵੈੱਟਲੈਂਡ ਵਿਖੇ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਗਮ ਦੀਆਂ ਤਿਆਰੀਆਂ ਤੋਂ ਪਹਿਲਾਂ ਕਪੂਰਥਲਾ ਵਿਖੇ ਕਾਂਜਲੀ ਝੀਲ ’ਚ ਸਾਫ਼ ਪਾਣੀ ਦੇ ਵਹਾਅ ਨੂੰ ਰੋਕ ਕੇ ਹਜ਼ਾਰਾਂ ਮੱਛੀਆਂ ਅਤੇ ਹੋਰ ਜਲ ਜੀਵਾਂ ਦੇ ਜੀਵਨ ਨੂੰ ਹੀ ਖ਼ਤਰੇ ’ਚ ਪਾ ਦਿੱਤਾ। ਨਤੀਜੇ ਵਜੋਂ ਜਦੋਂ ਸੁਲਤਾਨਪੁਰ ਲੋਧੀ ਖੇਤਰ ਅੰਦਰ ਪਵਿੱਤਰ ਕਾਲੀ ਵੇਈਂ ਦੇ ਪਾਣੀ ਦੇ ਵਹਾਅ ’ਚ ਖੜੌਤ ਆ ਗਈ ਅਤੇ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਹਿੱਸਿਆਂ ’ਚੋਂ ਪੈ ਰਹੇ ਬਿਨਾਂ ਸੌਧੇ ਹੋਏ ਪਾਣੀ ਕਾਰਨ ਪਵਿੱਤਰ ਕਾਲੀ ਵੇਈਂ ’ਚ ਆਕਸੀਜਨ ਦੀ ਮਾਤਰਾ ਘੱਟਣ ਲੱਗ ਪਈ, ਜਿਸ ਕਾਰਨ ਇੱਥੇ ਮੱਛੀਆਂ ਨੇ ਤੜਫ਼-ਤੜਫ਼ ਕੇ ਦਮ ਤੋੜਣਾ ਸ਼ੁਰੂ ਕਰ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਮੱਛੀਆਂ ਦੇ ਮਰਨ ਦਾ ਸਿਲਸਿਲਾ ਦੂਜੇ ਦਿਨ ਵੀ ਜਾਰੀ ਹੈ। ਮੱਛੀਆਂ ਦੇ ਮਰਨ ਕਾਰਨ ਚਾਰੇ ਪਾਸੇ ਬਦਬੂ ਫੈਲ ਰਹੀ ਹੈ, ਜਿਸ ਕਾਰਨ ਸਥਾਨਕ ਲੋਕਾਂ ਅਤੇ ਇਥੇ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ’ਚ ਰੋਸ ਪਾਇਆ ਜਾ ਰਿਹਾ ਹੈ।
ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ’ਚ ਸੁਧਾਰ ਕਰਦੇ ਹੋਏ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਮੈਂਬਰ ਰਾਜ ਸਭਾ ਮੱਛੀਆਂ ਦੇ ਬਚਾਅ ਕਾਰਜਾਂ ’ਚ ਜੁਟੇ ਹੋਏ ਹਨ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਪਵਿੱਤਰ ਕਾਲੀਂ ਵੇਈਂ ’ਚ ਸਾਫ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਮੱਛੀਆਂ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਟਾਂਡਾ ਵਿਖੇ ਸਰਕਾਰੀ ਸਕੂਲ ਦੀ ਗਰਾਊਂਡ 'ਚੋਂ ਮਿਲੀ 23 ਸਾਲਾ ਨੌਜਵਾਨ ਦੀ ਲਾਸ਼, ਫ਼ੈਲੀ ਸਨਸਨੀ
ਖ਼ਬਰ ਮਿਲਦੇ ਹੀ ਸੰਤ ਸੀਚੇਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੰਦ ਕੀਤੇ ਗੇਟ ਖੁੱਲ੍ਹਵਾਏ
ਜਦੋਂ ਪਵਿੱਤਰ ਕਾਲੀ ਵੇਈਂ ’ਚ ਮੱਛੀਆਂ ਦੇ ਮਰਨ ਦੀ ਖ਼ਬਰ ਸਾਰੇ ਪਾਸੇ ਫੈਲੀ ਤਾਂ ਸੰਤ ਸੀਚੇਵਾਲ ਜੀ ਨੇ ਇਸ ਦੇ ਕਾਰਨਾਂ ਦਾ ਪਤਾ ਲਗਾਇਆ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਂਜਲੀ ਝੀਲ ’ਚ ਸਾਫ਼ ਪਾਣੀ ਦਾ ਬਹਾਅ ਰੋਕਣ ਲਈ ਬੰਦ ਕੀਤੇ ਗੇਟ ਤੁਰੰਤ ਖੁੱਲ੍ਹਵਾਏ। ਉਨ੍ਹਾਂ ਦੱਸਿਆ ਕਿ ਗੇਟ ਖੋਲ ਕੇ ਪਵਿੱਤਰ ਕਾਲੀ ਵੇਈਂ ’ਚ ਸਾਫ਼ ਪਾਣੀ ਛੱਡ ਦਿੱਤਾ ਗਿਆ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਉਹ ਜਾਂਚ ਕਰਨਗੇ ਕਿ ਆਖਿਰ ਕਿਸ ਵਜ੍ਹਾ ਨਾਲ ਕਾਲੀ ਵੇਈਂ ਦੇ ਸਾਫ਼ ਪਾਣੀ ਨੂੰ ਰੋਕਿਆ ਗਿਆ ਹੈ। ਉਸ ਤੋਂ ਬਾਅਦ ਲਾਪ੍ਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਦੀ ਸਿਫ਼ਾਰਿਸ਼ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੋਲ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਗੰਦਾ ਪਾਣੀ ਪਵਿੱਤਰ ਕਾਲੀ ਵੇਈਂ ਵਿਚ ਨਾ ਪਾਇਆ ਜਾਵੇ, ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਰਿਪੋਰਟ ਵੀ ਜਲਦੀ ਹੀ ਤਲਬ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਵਿੱਤਰ ਕਾਲੀ ਵੇਈਂ ਅੰਦਰ ਗੰਦੇ ਪਾਣੀ ਦੀ ਇਕ ਵੀ ਬੂੰਦ ਨੂੰ ਉਹ ਸਹਿਣ ਨਹੀਂ ਕਰਨਗੇ ਅਤੇ ਜ਼ਰੂਰਤ ਪੈਣ ’ਤੇ ਸਖ਼ਤ ਫ਼ੈਸਲੇ ਲੈਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਪ੍ਰਸ਼ਾਸਨ ਪੱਬਾਂ ਭਾਰ, 9 ਵਿਧਾਨ ਸਭਾ ਹਲਕਿਆਂ ਲਈ ਕੀਤੇ ਖ਼ਾਸ ਪ੍ਰਬੰਧ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Honeymoon ’ਚ ਦੂਰੀਆਂ ਆਉਣ ਤੋਂ ਪਹਿਲਾਂ ਜਾਗ ਜਾਓ
NEXT STORY