ਲੁਧਿਆਣਾ (ਵੈੱਬ ਡੈਸਕ)- ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਤੋਂ ਜਲਦੀ ਹੀ ਹਵਾਈ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਤੋਂ ਫਲਾਈਟਾਂ ਦੀ ਬੁਕਿੰਗ ਅਪ੍ਰੈਲ ਮਹੀਨੇ 'ਚ ਸ਼ੁਰੂ ਹੋ ਜਾਵੇਗੀ ਅਤੇ ਪਹਿਲੀ ਉਡਾਣ 10 ਤੋਂ 15 ਮਈ ਦੇ ਦਰਮਿਆਨ ਭਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ: LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ, ਚਿਤਾਵਨੀ ਜਾਰੀ

ਇਸ ਪ੍ਰਾਜੈਕਟ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ 'ਤੇ 160 ਸੀਟਾਂ ਵਾਲਾ A320 ਇਕਾਨਮੀ ਜਹਾਜ਼ ਚਲਾਇਆ ਜਾਵੇਗਾ। ਦਿੱਲੀ ਅਤੇ ਹਲਵਾਰਾ ਵਿਚਕਾਰ ਰੋਜ਼ਾਨਾ ਦੋ ਉਡਾਣਾਂ ਚੱਲਣਗੀਆਂ, ਜਿਨ੍ਹਾਂ ਵਿੱਚੋਂ ਇਕ ਸਵੇਰੇ ਅਤੇ ਇਕ ਦੁਪਹਿਰ ਵੇਲੇ ਹੋਵੇਗੀ। ਰਵਨੀਤ ਬਿੱਟੂ ਨੇ ਇਸ ਨੂੰ ਖੇਤਰ ਦੇ ਸੰਪਰਕ (connectivity) ਲਈ ਇਕ ਵੱਡੀ ਪੁਲਾਂਘ ਦੱਸਿਆ ਹੈ।
ਉਨ੍ਹਾਂ ਨੇ ਇਸ ਪ੍ਰਾਪਤੀ ਲਈ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਯਾਤਰਾ, ਵਪਾਰ ਅਤੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਸੰਕਲਪ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੈਂ ਕੇਂਦਰੀ ਮੰਤਰੀ ਦੇ ਤੌਰ 'ਤੇ ਪੰਜਾਬ ਦੇ ਵਿਕਾਸ ਲਈ ਨਿਰੰਤਰ ਕੰਮ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਅਜਿਹੇ ਪਰਿਵਰਤਨਸ਼ੀਲ ਪ੍ਰਾਜੈਕਟ ਲੋਕਾਂ ਤੱਕ ਪਹੁੰਚਣ।
ਇਹ ਵੀ ਪੜ੍ਹੋ: ਸ਼ਰਾਬ ਦੇ ਸ਼ੌਕੀਨਾਂ ਦੀਆਂ ਲੱਗੀਆਂ ਮੌਜਾਂ! ਸਸਤੇ ਰੇਟਾਂ 'ਤੇ ਵਿੱਕ ਰਹੀ ਸ਼ਰਾਬ, ਠੇਕਿਆਂ ਬਾਹਰ ਲੱਗਾ ਮੇਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਿਆਨਕ ਸੜਕ ਹਾਦਸੇ ਦੌਰਾਨ ਪਾਠੀ ਸਿੰਘ ਦੀ ਮੌਤ
NEXT STORY