ਜਲੰਧਰ- ਦੋਆਬਾ ਵਾਸੀਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੁਣ ਆਦਮਪੁਰ ਏਅਰਪੋਰਟ ਤੋਂ ਸਿੱਧੀ ਉਡਾਣ ਭਰੀ ਜਾਵੇਗੀ। ਆਦਮਪੁਰ ਘਰੇਲੂ ਹਵਾਈ ਅੱਡੇ ਤੋਂ ਲਗਭਗ ਤਿੰਨ ਸਾਲ ਬਾਅਦ ਬੈਂਗਲੁਰੂ, ਗੋਆ, ਕੋਲਕਾਤਾ, ਨਾਂਦੇੜ ਅਤੇ ਹਿੰਡਨ ਲਈ ਸਪਾਈਸ ਜੈੱਟ ਅਤੇ ਸਟਾਰ ਏਅਰ ਏਅਰਲਾਈਨਜ਼ ਕੰਪਨੀਆਂ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਖੋਲ੍ਹੇ ਗਏ ਟੈਂਡਰਾਂ ਵਿਚ ਸਪਾਈਸ ਜੈੱਟ ਅਤੇ ਸਟਾਰ ਏਅਰ ਏਅਰਲਾਈਨਜ਼ ਕੰਪਨੀਆਂ ਨੂੰ ਆਦਮਪੁਰ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਠੇਕੇ ਮਿਲੇ ਹਨ। ਉਮੀਦ ਹੈ ਕਿ ਚਾਰ ਮਹੀਨੇ ਦੇ ਅੰਦਰ ਉਡਾਣ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਆਦਮਪੁਰ ਹਵਾਈ ਅੱਡੇ ’ਤੇ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਮਨਪ੍ਰੀਤ ਬਾਦਲ 'ਤੇ ਵਰ੍ਹੇ CM ਭਗਵੰਤ ਮਾਨ, ਕਿਹਾ-ਸਭ ਤੋਂ ਵੱਡਾ ਡਰਾਮੇਬਾਜ਼, ਮਿਲਣਾ ਚਾਹੀਦਾ ਹੈ 'ਆਸਕਰ ਐਵਾਰਡ'
ਸਪਾਈਸ ਜੈੱਟ ਪਹਿਲਾਂ ਵੀ ਚਾਲੂ ਕਰ ਚੁੱਕੀ ਹੈ ਫਲਾਈਟ
ਸਾਲ 2018 ਵਿਚ ਆਦਮਪੁਰ-ਦਿੱਲੀ ਸੈਕਟਰ 'ਤੇ ਸਪਾਈਸ ਜੈੱਟ ਏਅਰਲਾਈਨਜ਼ ਵੱਲੋਂ ਫਲਾਈਟ ਸ਼ੁਰੂ ਕੀਤੀ ਗਈ ਸੀ। ਇਹ ਫਲਾਈਟ ਵੀ ਉਡਾਣ ਯੋਜਨਾ ਦੇ ਤਹਿਤ ਹੀ ਸੀ। ਇਸ ਵਿਚ ਪ੍ਰਤੀ ਸੀਟ ਕਿਰਾਇਆ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਉਡਾਣ ਭਰਨ ਵਾਲੀ ਫਲਾਈਟਸ ਦੇ ਮੁਕਾਬਲੇ ਘੱਟ ਸੀ ਅਤੇ ਪਹਿਲੀ 50 ਫ਼ੀਸਦੀ ਸੀਟਾਂ ਦਾ ਕਿਰਾਇਆ ਕਰੀਬ ਢਾਈ ਹਜ਼ਾਰ ਰਹਿੰਦਾ ਸੀ। ਦੱਸ ਦਈਏ ਕਿ ਆਦਮਪੁਰ ਵਿੱਚ 110 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਟਰਮੀਨਲ ਤਿਆਰ ਕੀਤਾ ਗਿਆ ਹੈ। ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਆਦਮਪੁਰ ਘਰੇਲੂ ਹਵਾਈ ਅੱਡਾ ਮੁੜ ਚਾਲੂ ਕਰਨ ਲਈ ਸਾਰੀਆਂ ਅਧਿਕਾਰਿਤ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਇਹ ਦੋਆਬੇ ਦੇ ਵਸਨੀਕਾਂ ਲਈ ਵੱਡੀ ਰਾਹਤ ਹੋਵੇਗੀ।
ਅਜੇ ਆਦਮਪੁਰ ਤੋਂ ਕਿਰਾਏ ਦਾ ਕੋਈ ਐਲਾਨ ਨਹੀਂ
ਸਪਾਈਸ ਜੈੱਟ ਅਤੇ ਸਟਾਰ ਏਅਰ ਨੂੰ ਫਲਾਈਟ ਸ਼ੁਰੂ ਕਰਨ ਲਈ ਸੈਕਟਰ ਅਲਾਟ ਕਰ ਦਿੱਤੇ ਗਏ ਹਨ ਪਰ ਅਜੇ ਫਲਾਈਟ ਦੇ ਟਾਈਮ ਟੇਬਲ ਅਤੇ ਕਿਰਾਏ ਸਬੰਧੀ ਕੋਈ ਐਲਾਨ ਨਹੀਂ ਹੋਇਆ ਹੈ। ਉਡਾਣ ਦੀ ਗਣਨਾ ਮੁਤਾਬਕ ਜੇਕਰ ਕੋਲਕਾਤਾ ਤੱਕ ਦੀ ਫਲਾਈਟ ਦੋ ਘੰਟੇ ਦੀ ਹੋਈ ਤਾਂ ਉਸ ਦੇ ਬਾਸ ਕਿਰਾਇਆ 5 ਹਜ਼ਾਰ ਪ੍ਰਤੀ ਸੀਟ ਹੋ ਸਕਦਾ ਹੈ। ਜੇਕਰ ਫਲਾਈਟ ਹਿੰਡਨ ਇਕ ਘੰਟੇ ਵਿਚ ਪਹੁੰਚਦੀ ਹੈ ਤਾਂ ਇਸ ਦਾ ਕਿਰਾਇਆ ਵੀ 2500 ਰੁਪਏ ਪ੍ਰਤੀ ਸੀਟ ਤੱਕ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਫਿਲੌਰ ਦੀ ਪੰਜਾਬ ਪੁਲਸ ਅਕੈਡਮੀ ਦੀਆਂ ਮੁਸ਼ਕਿਲਾਂ ਵਧੀਆਂ, ਭੇਜੇ ਗਏ ਕਾਨੂੰਨੀ ਨੋਟਿਸ, ਜਾਣੋ ਵਜ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪਤਨੀ ਨੇ ਨਸ਼ੇ 'ਤੇ ਲਾਇਆ ਪਤੀ, ਦੋਵੇਂ ਪੀ ਗਏ 1 ਕਰੋੜ ਦੀ ਹੈਰੋਇਨ, ਕੰਗਾਲ ਹੋਣ 'ਤੇ ਆਈ ਹੋਸ਼ ਤਾਂ...
NEXT STORY