ਜਲੰਧਰ/ਗੁਰਦਾਸਪੁਰ- 35 ਸਾਲਾ ਬਾਅਦ ਆਪਣੀ ਮਾਂ ਨਾਲ ਮਿਲੇ ਮੁਹੱਲਾ ਧਰਮਪੁਰਾ ਦੇ ਰਹਿਣ ਵਾਲੇ ਜਗਜੀਤ ਸਿੰਘ ਸੋਮਵਾਰ ਨੂੰ ਪਟਿਆਲਾ ਦੇ ਪਿੰਡ ਬੋਹੜਪੁਰ ਤੋਂ ਆਪਣੀ ਮਾਂ ਨੂੰ ਨਾਲ ਲੈ ਕੇ ਪਿੰਡ ਕਾਦੀਆਂ ਪਹੁੰਚੇ। ਇਥੇ ਮੁਹੱਲਾ ਵਾਸੀਆਂ ਨੇ ਉਸ ਨੂੰ ਹਾਰ ਪਹਿਨਾ ਕੇ ਉਸ ਦਾ ਸੁਆਗਤ ਕੀਤਾ। ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਦੀ ਇਕ ਲੱਤ ਖ਼ਰਾਬ ਹੋ ਚੁੱਕੀ ਹੈ। ਉਹ ਹੁਣ ਆਪਣੀ ਮਾਂ ਨੂੰ ਆਪਣੇ ਨਾਲ ਹੀ ਰੱਖੇਗਾ ਅਤੇ ਮਾਂ ਦਾ ਇਲਾਜ ਕਰਵਾਏਗਾ।
ਗੁਰਦੁਆਰਾ ਸਿੰਘ ਸਭਾ ਦੇ ਹਜੂਰੀ ਰਾਗੀ ਜਗਜੀਤ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਦੇ ਮਾਤਾ-ਪਿਤਾ ਦੀ ਸੜਕ ਹਾਦਸੇ ਵਿਚ ਮੌਤ ਹੋ ਚੁੱਕੀ ਹੈ ਪਰ ਉਹ ਸਚ ਨਹੀਂ ਸੀ। ਦਾਦਾ-ਦਾਦੀ ਨੇ ਉਸ ਨੂੰ ਕਰੀਬ ਇਕ ਸਾਲ ਦੀ ਉਮਰ ਤੋਂ ਪਾਲਿਆ ਹੈ। ਉਸ ਦੇ ਦਾਦਾ ਹਰਿਆਣਾ ਪੁਲਸ ਵਿਚ ਨੌਕਰੀ ਕਰਦੇ ਸਨ ਅਤੇ ਸੇਵਾ ਮੁਕਤ ਤੋਂ ਬਾਅਦ ਕਾਦੀਆਂ ਵਿਚ ਆ ਕੇ ਰਹਿਣ ਲੱਗੇ। ਉਨ੍ਹਾਂ ਦੱਸਿਆ ਕਿ ਜਗਜੀਤ ਸਿੰਘ ਸਾਥੀਆਂ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਪਟਿਆਲਾ ਗਿਆ ਹੋਇਆ ਸੀ, ਜਿੱਥੇ ਉਸ ਦੀ ਭੂਆ ਨਾਲ ਫੋਨ 'ਤੇ ਗੱਲਬਾਤ ਹੋਈ। ਇਸ ਦੌਰਾਨ ਭੂਆ ਨੇ ਦੱਸ ਦਿੱਤਾ ਕਿ ਤੇਰਾ ਨਾਨਕਾ ਪਿੰਡ ਬੋਹੜਪੁਰ ਪਿੰਡ ਪਟਿਆਲਾ ਕੋਲ ਹੈ ਤਾਂ ਉਹ ਤੁਰੰਤ ਬੋਹੜਪੁਰ ਪਹੁੰਚਿਆ ਅਤੇ ਨਾਨਕੇ ਘਰ ਤੱਕ ਜਾ ਪੁੱਜਾ। ਉਥੇ ਨਾਨੀ ਪ੍ਰੀਤਮ ਕੌਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਬੇਟੀ ਹਰਜੀਤ ਕੌਰ ਦੇ ਪਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ ਇਕ ਬੇਟਾ ਸੋਨੂੰ ਸੀ। ਜਦੋਂ ਜਗਜੀਤ ਨੇ ਉਸ ਨੂੰ ਦੱਸਿਆ ਕਿ ਉਹੀ ਸੋਨੂੰ ਹੈ ਤਾਂ ਇਹ ਸੁਣਦੇ ਹੀ ਉਥੇ ਮਾਹੌਲ ਭਾਵੁਕ ਹੋ ਗਿਆ।
ਇਹ ਵੀ ਪੜ੍ਹੋ- ਮੈਰਿਜ ਵੈੱਬਸਾਈਟ ਜ਼ਰੀਏ NRIs ਨਾਲ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਵੱਡੀਆਂ ਪਰਤਾਂ
ਹੁਣ ਮਾਂ ਨੂੰ ਰੱਖਾਂਗਾ ਆਪਣੇ ਕੋਲ: ਜਗਜੀਤ ਸਿੰਘ
ਜਗਜੀਤ ਸਿੰਘ ਦੀ ਮਾਂ ਹਰਜੀਤ ਕੌਰ ਨੇ ਦੱਸਿਆ ਕਿ ਵਿਆਹ ਦੇ 2 ਸਾਲ ਬਾਅਦ ਹਾਦਸੇ ਵਿਚ ਪਤੀ ਦੀ ਮੌਤ ਹੋ ਗਈ ਸੀ। ਉਸ ਵੇਲੇ ਜਗਜੀਤ ਸਿਰਫ਼ 8 ਸਾਲ ਦਾ ਸੀ। ਉਸ ਨੂੰ ਬੇਟੇ ਤੋਂ ਵੱਖ ਕਰਕੇ ਦੂਜਾ ਵਿਆਹ ਸਮਾਣਾ ਵਿਚ ਕਰਵਾ ਦਿੱਤਾ ਗਿਆ, ਜਿਸ ਵਿਚੋਂ ਤਿੰਨ ਧੀਆਂ ਨੇ ਜਨਮ ਲਿਆ, ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ। ਪਤੀ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨਸ਼ੇ ਦਾ ਕਹਿਰ, ਫਲਾਈਓਵਰ ’ਤੇ ਮਿਲੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਡੇਂਗੂ ਦੇ ‘ਡੰਗ’ ਨਾਲ ਲੜਨ ਲਈ ਨਿਗਮ ਤਿਆਰ, ਸ਼ਹਿਰ ’ਚ ਫੌਗਿੰਗ
NEXT STORY