ਅੰਮ੍ਰਿਤਸਰ (ਰਮਨ) : ਡੇਂਗੂ ਦੇ ਡੰਗ ਨਾਲ ਲੜਨ ਲਈ ਨਗਰ ਨਿਗਮ ਦੇ ਸਿਹਤ ਵਿਭਾਗ ਵੱਲੋਂ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਰੋਜ਼ਾਨਾ ਫੌਗਿੰਗ ਕਰਵਾਈ ਜਾ ਰਹੀ ਹੈ। ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੂਰੇ ਸ਼ਹਿਰ ’ਚ ਡੇਂਗੂ ਸਬੰਧੀ ਡਾ. ਰਾਮਾ ਵੱਲੋਂ ਫੌਗਿੰਗ ਕਰਵਾਈ ਜਾ ਰਹੀ ਹੈ | ਇਸ ਸਮੇਂ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸ ਵਾਰ ਮੀਂਹ ਜ਼ਿਆਦਾ ਪੈਣ ਕਾਰਨ ਮੱਛਰ ਜ਼ਿਆਦਾ ਹੋ ਗਏ ਹਨ ਕਿਉਂਕਿ ਲੋਕ ਛੱਤਾਂ ’ਤੇ ਖੜ੍ਹੇ ਪਾਣੀ ਵੱਲ ਧਿਆਨ ਨਹੀਂ ਦੇ ਰਹੇ ਹਨ ਅਤੇ ਉਥੇ ਡੇਂਗੂ ਮੱਛਰ ਦੇ ਲਾਰਵੇ ਪੈਦਾ ਹੋ ਰਹੇ ਹਨ। ਲੋਕਾਂ ਨੂੰ ਇਸ ਸਮੇਂ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਡੇਂਗੂ ਨਾਲ-ਨਾਲ ਅੱਖਾਂ ਦੇ ਫਲੂ, ਵਾਇਰਲ ਬੁਖਾਰ ਅਤੇ ਪੀਲੀਆ ਨੇ ਸ਼ਹਿਰ ’ਚ ਹਾਹਾਕਾਰ ਮਚਾ ਦਿੱਤੀ ਹੈ। ਡਾ. ਰਾਮਾ ਨੇ ਦੱਸਿਆ ਕਿ ਇਸ ਸਮੇਂ ਸ਼ਹਿਰ ’ਚ ਰੋਜ਼ਾਨਾ 150 ਤੋਂ ਵੱਧ ਸ਼ਿਕਾਇਤਾਂ ਉਨ੍ਹਾਂ ਕੋਲ ਆ ਰਹੀਆਂ ਹਨ ਅਤੇ ਉਨ੍ਹਾਂ ਥਾਵਾਂ ’ਤੇ ਰੋਜ਼ਾਨਾ ਫੌਗਿੰਗ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡਾ ਹਾਦਸਾ ਟਲਿਆ : ਰੇਲ ਲਾਈਨ ’ਚ ਆਇਆ ਕਰੈਕ, 3 ਘੰਟੇ ਰੋਕੀ ਸੱਚਖੰਡ ਐਕਸਪ੍ਰੈੱਸ
ਉਨ੍ਹਾਂ ਦੱਸਿਆ ਕਿ ਇਸ ਸਮੇਂ ਨਿਗਮ ਕੋਲ ਸਕੂਟਰਾਂ ਸਮੇਤ 20 ਛੋਟੀਆਂ ਹੈਂਡ ਮਸ਼ੀਨਾਂ ਫੌਗਿੰਗ ਕਰ ਰਹੀਆਂ ਹਨ, 6 ਵੱਡੇ ਵਾਹਨ ਫੌਗਿੰਗ ਕਰ ਰਹੇ ਹਨ ਅਤੇ 16 ਵਾਰਡਾਂ ਦੇ ਰੋਸਟਰਾਂ ਅਨੁਸਾਰ ਫੌਗਿੰਗ ਕੀਤੀ ਜਾ ਰਹੀ ਹੈ ਅਤੇ 10 ਟੀਮਾਂ ਸ਼ਿਕਾਇਤਾਂ 'ਤੇ ਕੰਮ ਕਰ ਰਹੀਆਂ ਹਨ। ਛੱਪੜਾ ਆਦਿ ’ਚ ਜਿੱਥੇ ਪਾਣੀ ਖੜ੍ਹਾ ਹੈ, ਉੱਥੇ ਹੀ ਤੇਲ ਪਾਇਆ ਜਾ ਰਿਹਾ ਹੈ, ਇਸ ਦੇ ਨਾਲ ਹੀ ਪਿੰਗਲਵਾੜਾ ਦੇ ਨਾਲ-ਨਾਲ ਸਕੂਲਾਂ ਅਤੇ ਸਰਕਾਰੀ ਥਾਵਾਂ ’ਤੇ ਵੀ ਫੌਗਿੰਗ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕਾਂ ਨੂੰ ਆਪਣੇ ਵੱਲ ਵੀ ਧਿਆਨ ਦੇਣਾ ਪਵੇਗਾ, ਜੇਕਰ ਲੋਕ ਖੁਦ ਆਪਣੇ ਘਰਾਂ ’ਚ ਸਫ਼ਾਈ ਸੰਬੰਧੀ ਇੱਕ ਚੱਕਰ ਮਾਰ ਲੈਣ ਤਾਂ ਉਹ ਹਸਪਤਾਲ ਜਾਣ ਤੋਂ ਬਚ ਜਾਣਗੇ। ਡਾਕਟਰ ਨੇ ਕਿਹਾ ਕਿ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਏ.ਸੀ. ਦਾ ਪਾਣੀ ਜਥੇ ਖੜ੍ਹਾ ਹੈ, ਉੱਥੇ ਪਾਣੀ ਨਾ ਰਹਿਣ ਦਿਓ। ਦੂਜੇ ਪਾਸੇ ਜੇਕਰ ਤੁਹਾਨੂੰ ਬੁਖਾਰ ਆਦਿ ਮਹਿਸੂਸ ਹੋਵੇ ਤਾਂ ਨੇੜੇ ਦੇ ਹਸਪਤਾਲ ਜਾ ਕੇ ਇਲਾਜ ਕਰਵਾਓ।
ਇਹ ਵੀ ਪੜ੍ਹੋ : CM ਵੱਲੋਂ ਦਿੱਤੀ ਗ੍ਰਾਂਟ ਨੂੰ ਫਜ਼ੂਲਖ਼ਰਚੀ ’ਚ ਉਡਾ ਰਹੇ ਨਿਗਮ ਦੇ ਅਫਸਰ, ਚੰਡੀਗੜ੍ਹ ਤੋਂ ਆਏ ਚੀਫ ਇੰਜੀਨੀਅਰ ਨੇ ਫੜੇ ਕਈ ਮਾਮਲੇ
ਸ਼ਹਿਰ ਵਿਚ ਸੀਵਰੇਜ ਦੀ ਹਾਲਤ ਖਸਤਾ
ਇਸ ਸਮੇਂ ਸ਼ਹਿਰ ਦੇ ਕਈ ਇਲਾਕਿਆਂ ’ਚ ਸੀਵਰੇਜ ਦੀ ਹਾਲਤ ਖਸਤਾ ਹੈ, ਜ਼ਿਆਦਾਤਰ ਸਲਮ ਇਲਾਕਿਆ ਦੀਆਂ ਗਲੀਆ ’ਚ ਪਾਣੀ ਖੜ੍ਹਾ ਹੈ, ਕਈ ਇਲਾਕਿਆਂ ਦੀ ਹਾਲਤ ਇੰਨੀ ਮਾੜੀ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਘਰਾਂ ਦੇ ਬਾਹਰ ਖੜ੍ਹਾ ਹੈ ਅਤੇ ਮੱਛਰ ਪੈਦਾ ਹੋ ਰਹੇ ਹਨ। ਉੱਥੇ ਹੀ ਪੀਲੀਆ, ਵਾਇਰਲ ਬੁਖਾਰ, ਟਾਈਫਾਈਡ ਅਤੇ ਡੇਂਗੂ ਨੇ ਆਪਣੇ ਪੈਰ ਪਸਾਰ ਲਏ ਹਨ। ਇਸ ਵੇਲੇ ਛੇਹਰਟਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸੀਵਰੇਜ ਦੀ ਸਮੱਸਿਆ ਪਹਿਲਾਂ ਵਾਂਗ ਹੀ ਬਣੀ ਹੋਈ ਹੈ।
ਇਹ ਵੀ ਪੜ੍ਹੋ : 5 ਰੁਪਏ ਨੂੰ ਲੈ ਕੇ ਪਿਆ ਬਖੇੜਾ, ਚੱਲੀਆਂ ਤਲਵਾਰਾਂ, ਸੀ. ਸੀ. ਟੀ. ਵੀ. ’ਚ ਕੈਦ ਹੋਇਆ ਵਾਕਿਆ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਗਾ ’ਚ ਵੱਡੀ ਵਾਰਦਾਤ ਕਰਨ ਦੀ ਫਿਰਾਕ ’ਚ ਲਾਰੈਂਸ ਬਿਸ਼ਨੋਈ ਦੇ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ
NEXT STORY