ਮਾਛੀਵਾੜਾ (ਵਿਪਨ) : ਮਾਛੀਵਾੜਾ 'ਚ ਸਤਲੁਜ ਕਿਨਾਰੇ ਬਣੇ ਗਰੀਬਾਂ ਦੇ ਆਸ਼ੀਆਨਿਆਂ 'ਤੇ ਹੜ੍ਹ ਨੇ ਕਹਿਰ ਢਾਹ ਦਿੱਤਾ ਅਤੇ ਇਹ ਲੋਕ ਆਪੋ-ਆਪਣੀਆਂ ਝੁੱਗੀਆਂ ਛੱਡਣ ਲਈ ਮਜਬੂਰ ਹੋ ਗਏ। ਹੜ੍ਹ ਪੀੜਤ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤਾਂ ਚੋਣਾਂ ਹੁੰਦੀਆਂ ਹਨ, ਉਦੋਂ ਸਾਰੇ ਨੇਤਾ ਵੋਟਾਂ ਮੰਗਣ ਆ ਜਾਂਦੇ ਹਨ ਪਰ ਜਦੋਂ ਅੱਜ ਉਨ੍ਹਾਂ 'ਤੇ ਦੁੱਖ ਦੀ ਘੜੀ ਆਈ ਹੈ ਤਾਂ ਉਨ੍ਹਾਂ ਦੀ ਖਬਰ ਲੈਣ ਵਾਲਾ ਵੀ ਕੋਈ ਨਹੀਂ ਹੈ। ਇਨ੍ਹਾਂ ਗਰੀਬਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜ਼ਿੰਦਗੀ ਤੋਂ ਸਿਵਾਏ ਕੁਝ ਨਹੀਂ ਬਚਿਆ ਹੈ। ਫਿਲਹਾਲ ਇਨ੍ਹਾਂ ਲੋਕਾਂ ਵਲੋਂ ਸਰਕਾਰ ਨੂੰ ਗੁਹਾਰ ਲਾਈ ਜਾ ਰਹੀ ਹੈ। ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਇਨ੍ਹਾਂ ਲੋਕਾਂ ਲਈ ਲੰਗਰ-ਪਾਣੀ ਦਾ ਬੰਦੋਬਸਤ ਕਰਕੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਗਰੀਬ ਲੋਕਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਕੋਈ ਉਨ੍ਹਾਂ ਨੂੰ ਪੁੱਛਣ ਤੱਕ ਨਹੀਂ ਆਇਆ। ਲੋਕਾਂ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਤਾਂ ਉਨ੍ਹਾਂ ਕੋਲ ਆਉਂਦੇ ਹਨ ਪਰ ਕੋਈ ਵੀ ਵੋਟ ਲੈਣ ਵਾਲਾ ਨੇਤਾ ਇੱਥੇ ਨਹੀਂ ਪੁੱਜਿਆ। ਉੱਥੇ ਹੀ ਦੂਜੇ ਪਾਸੇ ਇਸ ਮੁਸੀਬਤ ਦੀ ਘੜੀ 'ਚ ਬਸਤੀ ਵਾਲਿਆਂ ਲਈ ਖਾਣਾ ਲੈ ਕੇ ਪੁੱਜੇ ਬਾਬਾ ਜੀ ਟੁਨਸੇ ਵਾਲਿਆਂ ਦਾ ਕਹਿਣਾ ਹੈ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ, ਇਸ ਲਈ ਉਹ ਇਨ੍ਹਾਂ ਭੁੱਖੇ-ਪਿਆਸੇ ਲੋਕਾਂ ਲਈ ਖਾਣੇ ਦਾ ਇੰਤਜ਼ਾਮ ਕਰਕੇ ਲਿਆਏ ਹਨ।
ਬੰਨ੍ਹ ਟੁੱਟਣ ਨਾਲ ਪਿੰਡ ਜਮਾਲਪੁਰ 'ਚ ਆਇਆ ਪਾਣੀ, ਦੇਖੇ ਗਏ ਮਗਰਮੱਛ
NEXT STORY