ਜਲੰਧਰ/ਨਵੀਂ ਦਿੱਲੀ—ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹਾਂ ਲਈ ਬੀ. ਬੀ. ਐੱਮ. ਬੀ. ਅਤੇ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਹਾਈਕੋਰਟ ਦਾ ਰੁਖ ਕਰਦੇ ਬੀ. ਬੀ. ਐੱਮ. ਬੀ. ਅਤੇ ਕੈਪਟਨ ਖਿਲਾਫ ਜਨਹਿਤ ਪਟੀਸ਼ਨ ਦਰਜ ਕਰਨ ਦਾ ਐਲਾਨ ਕੀਤਾ ਹੈ। ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀ. ਬੀ. ਐੱਮ. ਬੀ. 'ਤੇ ਪੰਜਾਬ ਨੂੰ ਡੁਬਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਡੈਮ ਤੋਂ ਪਹਿਲਾਂ ਹੀ ਥੋੜ੍ਹਾ-ਥੋੜ੍ਹਾ ਪਾਣੀ ਛੱਡਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਪਹਿਲਾਂ ਸੁੱਕਾ ਪਿਆ ਸੀ, ਉਸ ਸਮੇਂ ਭਾਖੜਾ 'ਚੋਂ ਪਾਣੀ ਛੱਡ ਦੇਣਾ ਚਾਹੀਦਾ ਸੀ। ਹੁਣ ਪਾਣੀ ਛੱਡਣ ਦੇ ਕਾਰਨ ਪੰਜਾਬ 'ਚ ਆਏ ਹੜ੍ਹਾਂ ਨਾਲ ਭਾਰੀ ਤਬਾਹੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜੋ ਤਬਾਈ ਹੋਈ ਹੈ, ਉਹ ਜਿੱਥੇ ਕੁਦਰਤੀ ਨੁਕਸਾਨ ਹੈ, ਉਥੇ ਹੀ ਮੌਜੂਦਾ ਸਰਕਾਰ ਦੀ ਵੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜੋ ਵੀ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਬੀ. ਬੀ. ਐੱਮ. ਬੀ ਕਰੇ।
ਉਨ੍ਹਾਂ ਕਿਹਾ ਨਹਿਰਾਂ 'ਤੇ ਨਾਜਾਇਜ਼ ਮਾਇਨਿੰਗ ਹੋ ਰਹੀ ਹੈ, ਜਿਸ ਦੇ ਚਲਦਿਆਂ ਬੇਹੱਦ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਵਾਂ ਨਦੀ ਅਤੇ ਸਤਲੁਜ ਨੂੰ ਚੇਨੇਲਾਈਜ਼ ਕਰਨ ਦਾ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੋ ਵੀ ਪੈਸੇ ਬਣਦੇ ਸਨ, ਉਹ ਨਹੀਂ ਦਿੱਤੇ ਗਏ, ਜਿਸ ਕਰਕੇ ਕੰਮ ਨਹੀਂ ਹੋ ਸਕਿਆ। ਕਾਂਗਰਸ ਸਰਕਾਰ ਨੇ ਕੇਂਦਰ ਕੋਲੋਂ ਤਾਂ ਹਜ਼ਾਰ ਕਰੋੜ ਦੀ ਮੰਗ ਕਰ ਦਿੱਤੀ ਪਰ ਖੁਦ ਤਾਂ ਦੱਸੇ ਕਿ ਉਨ੍ਹਾਂ ਨੇ ਪੀੜਤਾਂ ਲਈ ਕੀ ਕੀਤਾ ਹੈ। ਕੈਪਟਨ ਵੱਲੋਂ ਸੌ ਕਰੋੜ ਰੁਪਏ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਦੇਣ ਲਈ ਕੀਤੇ ਗਏ ਐਲਾਨ ਬਾਰੇ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਨੇ ਸੌ ਕਰੋੜ ਦੇਣ ਦਾ ਐਲਾਨ ਕਰਕੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ ਹੈ।
ਚੰਦੂਮਾਜਰਾ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ ਦੇ ਮਾਮਲੇ 'ਤੇ ਬੋਲਦੇ ਹੋਏ ਕਿਹਾ ਕਿ ਇਹ ਮਾਮਲਾ ਬਹੁਤ ਹੀ ਗੰਭੀਰ ਹੈ। ਮੰਦਿਰ ਬਣਨਾ ਚਾਹੀਦਾ ਹੈ। ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮਸਲਾ ਹੈ। ਸਰਕਾਰ ਨੂੰ ਇਸ ਮਾਮਲੇ ਨੂੰ ਕਾਨੂੰਨੀ ਰੂਪ ਨਾਲ ਦੇਖਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਸਹੀ ਕਦਮ ਚੁੱਕੇ ਜਾਣ।
ਹੜ੍ਹ ਦਾ ਕਹਿਰ ਦੇਖ ਭੜਕੇ ਖਹਿਰਾ, ਘੇਰੇ ਅਕਾਲੀ ਅਤੇ ਕਾਂਗਰਸੀ (ਵੀਡੀਓ)
NEXT STORY