ਰੂਪਨਗਰ (ਸੱਜਣ ਸੈਣੀ)— 18 ਅਗਸਤ 'ਚ ਬੁੱਧਕੀ ਨਦੀਂ ਦਾ ਬੰਨ ਟੁੱਟਣ ਕਰਕੇ ਪਿੰਡ ਖੈਰਾਬਾਦ, ਫੂਲ ਖੁਰਦ, ਫੂਲ ਕਲ੍ਹਾ, ਗੁਰਦਾਸਪੁਰਾ ਆਦਿ ਪਿੰਡਾਂ 'ਚ ਹੜ੍ਹ ਦੇ ਪਾਣੀ ਨਾਲ ਹੋਈ ਤਬਾਹੀ ਤੋਂ ਹਾਲੇ ਪਿੰਡ ਵਾਸੀ ਉਭਰੇ ਨਹੀਂ ਕਿ ਬੀਤੀ ਰਾਤ ਪਈ ਤੇਜ ਬਾਰਿਸ਼ ਦੇ ਪਾਣੀ ਨਾਲ ਫਿਰ ਤੋਂ ਬੁਧਕੀ ਨਦੀ ਦੇ ਬੰਨ 'ਚ ਪਾੜ ਪੈ ਗਿਆ। ਜਦੋਂ ਇਕ ਪਿੰਡ ਵਾਸੀ ਖੇਤਾਂ ਵੱਲ ਗਿਆ ਤਾਂ ਉਸ ਨੇ ਪਾੜ ਦੇਣਖ ਉਪਰੰਤ ਤਰੰਤ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ ਅਤੇ ਪਿੰਡ ਦੇ ਗੁਰਦੁਆਰੇ ਤੋਂ ਅਨਾਊਸਮੈਂਟ ਕਰਕੇ ਨੋਜਵਾਨਾਂ ਨੂੰ ਕਹੀਆਂ ਅਤੇ ਬੋਰੀਆਂ ਲੈ ਕੇ ਤੁਰੰਤ ਬੰਨ੍ਹ 'ਤੇ ਪਹੁੰਚਣ ਲਈ ਅਪੀਲ ਕੀਤੀ। ਇਸ ਤੋਂ ਬਾਅਦ ਪਿੰਡ ਵਾਸੀਆਂ 'ਚ ਫਿਰ ਤੋਂ ਬੰਨ੍ਹ ਟੁੱਟਣ ਦਾ ਡਰ ਫੈਲ ਗਿਆ। ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਡਰੇਨ ਵਿਭਾਗ ਨੂੰ ਵੀ ਦਿੱਤੀ ਗਈ, ਜਿਸ 'ਤੇ ਡਰੇਨ ਵਿਭਾਗ ਵੀ ਜੇ. ਸੀ. ਬੀ. ਲੈ ਕੇ ਆਪਣੇ ਆਮਲੇ ਸਮੇਤ ਮੌਕੇ 'ਤੇ ਪਹੁੰਤੇ ਅਤੇ ਪਾੜ ਪਏ ਬੰਨ੍ਹ 'ਤੇ ਮਿੱਟੀ ਪਾ ਕੇ ਉਸ ਨੂੰ ਠੀਕ ਕਰਨਾ ਸ਼ੁਰੂ ਕੀਤਾ।

ਦੱਸ ਦੇਈਏ ਕਿ ਬੀਤੇ ਦਿਨੀਂ ਲੋਕਾਂ ਨੇ ਪਿੰਡ ਆਏ ਸਿਹਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਅੱਗੇ ਫਰਿਆਦ ਕੀਤੀ ਸੀ ਕਿ ਬੁੱਧਕੀ ਨਦੀ ਦਾ ਜੋ ਬੰਨ ਡਰੇਨ ਵਿਭਾਗ ਵੱਲੋਂ ਰੇਤ ਨਾਲ ਪੂਰਿਆ ਗਿਆ ਹੈ, ਉਸ 'ਚ ਕਿਸੇ ਵੀ ਸਮੇਂ ਪਾਣੀ ਨਾਲ ਹੜ੍ਹ ਸਕਦਾ ਹੈ। ਕ੍ਰਿਪਾ ਕਰਕੇ ਪਹਿਲਾ ਉਸ ਨੂੰ ਪੱਕਾ ਕਰਵਾਇਆ ਜਾਵੇ। ਇਸ ਤੋਂ ਬਾਅਦ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਸ ਬੰਨ ਨੂੰ ਤੂਰੰਤ ਪੱਕਾ ਕਰਵਾਇਆ ਜਾਵੇਗਾ ਪਰ ਲੋਕਾਂ ਵੱਲੋਂ ਅਪੀਲ ਕਰਨ 'ਤੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਰਾਤ ਹੋਈ ਬਾਰਿਸ ਨਾਲ ਬੰਨ੍ਹ ਫਿਰ ਪਾੜ ਪੈ ਗਿਆ। ਗਨੀਮਤ ਇਹ ਰਹੀ ਕਿ ਬੁੱਧਕੀ ਨਦੀ 'ਚ ਪਿੱਛੋ ਜ਼ਿਆਦਾ ਪਾਣੀ ਨਹੀਂ ਆਇਆ, ਜਿਸ ਕਰਕੇ ਬਚਾਅ ਹੋ ਗਿਆ ਅਗਰ ਪਿੱਛੋ ਪਾਣੀ ਜ਼ਿਆਦਾ ਆ ਜਾਂਦਾ ਤਾਂ 18 ਅਗਸਤ ਵਰਗੀ ਤਬਾਹੀ ਇਲਾਕੇ 'ਚ ਫਿਰ ਹੋਣੀ ਸੀ।

ਦੂਜੇ ਪਾਸੇ ਡਰੇਨ ਵਿਭਾਗ ਦੇ ਐਕਸੀਅਨ ਰੁਪਿੰਦਰ ਸਿੰਘ ਨੇ ਪਿੰਡ ਦੇ ਲੋਕਾਂ ਦੀ ਗੱਲ ਨੂੰ ਨਕਾਰਦੇ ਹੋਏ ਕਿਹਾ ਕਿ ਕੋਈ ਬੰਨ੍ਹ ਨਹੀਂ ਟੁੱਟਿਆ। ਸਾਡਾ ਪਹਿਲਾ ਹੀ ਉਥੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕੋਈ ਡਰਨ ਦੀ ਗੱਲ ਨਹੀਂ ਹੈ ਹਾਲੇ ਉਥੇ ਬੰਨ੍ਹ ਨੂੰ ਠੀਕ ਕਰਨ ਦਾ ਕੰਮ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਰੇਤ ਨਾਲ ਲਗਾਇਆ ਜਾ ਰਿਹਾ ਬੰਨ੍ਹ ਕਿਸੇ ਵੀ ਸਮੇਂ ਹੜ੍ਹ ਸਕਦਾ ਹੈ ਅਤੇ ਮੁੜ ਪਿੰਡਾਂ 'ਚ ਹੜ੍ਹਾਂ ਨਾਲ ਤਬਾਹੀ ਹੋ ਸਕਦੀ ਹੈ। ਇਸ ਲਈ ਸਰਕਾਰ ਨੂੰ ਇਸ ਬੰਨ੍ਹ ਵੱਲ ਤੁਰੰਤ ਧਿਆਨ ਦਿੰਦੇ ਹੋਏ ਇਸ ਨੂੰ ਪੱਕੇ ਤਰੀਕੇ ਨਾਲ ਠੀਕ ਕਰਨਾ ਚਾਹੀਦਾ ਹੈ।
ਸੜਕ ਤੋਂ ਲੰਘ ਰਹੇ ਮਾਂ-ਪੁੱਤ ਨੂੰ ਵੀ ਫੈਕਟਰੀ ਧਮਾਕੇ ਨੇ ਲਿਆ ਲਪੇਟ 'ਚ, ਮੌਤ
NEXT STORY