ਜਲੰਧਰ/ਲੋਹੀਆਂ ਖਾਸ (ਪੁਨੀਤ, ਮਨਜੀਤ, ਰਾਜਪੂਤ)— ਡਿਵੀਜ਼ਨਲ ਕਮਿਸ਼ਨਰ ਬੀ. ਪੁਰੂਸ਼ਾਰਥ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬੀਤੇ ਦਿਨ ਹੜ੍ਹ ਪੀੜਤ ਇਲਾਕਿਆਂ ਦੇ ਨੁਕਸਾਨ ਦੀ ਭਰਪਾਈ ਲਈ ਭਾਰਤ ਸਰਕਾਰ ਤੋਂ 270 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕੇਂਦਰ ਦੀ ਉਕਤ ਟੀਮ ਨੇ ਡਿਵੀਜ਼ਨਲ ਕਮਿਸ਼ਨਰ ਅਤੇ ਡੀ. ਸੀ. ਨਾਲ ਹੜ੍ਹ ਪੀੜਤ ਇਲਾਕਿਆਂ ਮਹਿਰਾਜਵਾਲਾ, ਚੱਕ ਬੁੰਡਾਲਾ, ਮੰਡਲਾ ਚੰਨਾ, ਮੁੰਡੀ ਚੋਲੀਅਨ, ਗੱਟਾ ਮੰਡੀ ਕਾਸੂ ਦਾ ਦੌਰਾ ਕੀਤਾ। ਪ੍ਰਸ਼ਾਸਨ ਨੇ ਟੀਮ ਨੂੰ ਜਾਣੂ ਕਰਵਾਇਆ ਕਿ ਹੜ੍ਹ ਨਾਲ ਜ਼ਿਲੇ 'ਚ ਨਿੱਜੀ ਜਾਇਦਾਦ ਤੋਂ ਇਲਾਵਾ ਫਸਲ, ਸਕੂਲ, ਸੜਕਾਂ, ਪਾਣੀ ਆਦਿ ਦਾ ਨੁਕਸਾਨ ਹੋਇਆ ਹੈ। ਲਗਭਗ 270 ਕਰੋੜ ਦੀ ਲਾਗਤ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ। ਸ਼ਾਹਕੋਟ ਸਬ-ਡਿਵੀਜ਼ਨ 'ਚ ਪੈਂਦੇ ਪਿੰਡਾਂ ਵਿਚ ਵੱਡੇ ਪੈਮਾਨੇ 'ਤੇ ਨੁਕਸਾਨ ਹੋਇਆ ਹੈ।
ਟੀਮ ਨੂੰ ਰਾਹਤ ਅਤੇ ਬਚਾਅ ਕਾਰਜਾਂ ਅਤੇ ਪੀੜਤ ਲੋਕਾਂ ਦੇ ਮੁੜ ਵਸੇਬੇ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਖੋਜ, ਬਚਾਅ ਲਈ 30 ਲੱਖ, ਭੋਜਨ ਅਤੇ ਪਾਣੀ ਲਈ 80 ਲੱਖ, ਹੜ੍ਹ ਦੇ ਪਾਣੀ ਦੀ ਨਿਕਾਸੀ ਸਮੇਤ ਪ੍ਰਭਾਵਿਤ ਖੇਤਰ ਦੀ ਸਫਾਈ ਲਈ 15 ਲੱਖ, ਖੇਤੀਬਾੜੀ ਹਾਨੀ ਲਈ 224 ਕਰੋੜ, ਪਸ਼ੂਆਂ ਦੇ ਨੁਕਸਾਨ ਲਈ 78.25 ਲੱਖ, 29 ਪਿੰਡਾਂ 'ਚ 3 ਹਜ਼ਾਰ ਤੋਂ ਜ਼ਿਆਦਾ ਘਰਾਂ ਦੇ ਨੁਕਸਾਨ ਲਈ 15 ਕਰੋੜ, 20 ਕਰੋੜ ਰੁਪਏ 'ਚ ਬ੍ਰੀਚਿੰਗ ਅਤੇ ਅੱਗੇ ਲਈ ਬੰਨ੍ਹਾਂ ਨੂੰ ਮਜ਼ਬੂਤ ਕਰਨਾ, ਲਿੰਕ ਰੋਡ ਦੇ 83 ਕਿਲੋਮੀਟਰ ਦੀ ਮੁਰੰਮਤ ਲਈ 7 ਕਰੋੜ, 15 ਡਾਊਨ ਫੀਡਰਾਂ ਦੀ ਮੁਰੰਮਤ ਲਈ 1.50 ਕਰੋੜ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਾਣੀ ਦੇ ਕੰਮਾਂ ਦੀ ਮੁਰੰਮਤ ਲਈ ਮਹਿਰਾਜਵਾਲਾ 'ਚ 15 ਡਾਊਨ ਫੀਡਰ, 200 ਹਾਨੀਗ੍ਰਸਤ ਟਰਾਂਸਫਾਰਮਰ ਅਤੇ 66 ਕੇ. ਵੀ. ਸਬ-ਸਟੇਸ਼ਨਾਂ ਲਈ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।
ਕੇਂਦਰੀ ਸਕੱਤਰ (ਸੀ. ਆਈ. ਐੱਸ.), ਕੇਂਦਰੀ ਗ੍ਰਹਿ ਮੰਤਰਾਲਾ ਅਨੁਜ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਹੜ੍ਹ ਨਾਲ ਨਜਿੱਠਣ ਅਤੇ ਪ੍ਰਭਾਵਿਤ ਲੋਕਾਂ ਅਤੇ ਖੇਤਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਸ਼ਲਾਘਾਯੋਗ ਹਨ। ਉਨ੍ਹਾਂ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਇਸ ਮੌਕੇ ਸਹਾਇਕ ਆਯੁਕਤ (ਫਸਲ) ਅਸ਼ੋਕ ਕੁਮਾਰ ਸਿੰਘ, ਨਿਰਦੇਸ਼ਕ ਐੱਚ. ਅਠਾਲੀ, ਨਿਰਦੇਸ਼ਕ ਸੀ. ਈ. ਏ. ਰਿਸ਼ਿਕਾ ਸ਼ਰਨ, ਸਕੱਤਰ (ਸਕਿਲਜ਼) ਕੇਂਦਰੀ ਗ੍ਰਾਮੀਣ ਮੰਤਰਾਲਾ ਭੀਮ ਪ੍ਰਕਾਸ਼ ਅਤੇ ਐੱਸ. ਈ, ਜਲ ਸ਼ਕਤੀ ਮੰਤਰਾਲਾ ਵਿਨੀਤ ਗੁਪਤਾ, ਵਧੀਕ ਕਮਿਸ਼ਨਰ ਕੁਲਵੰਤ ਸਿੰਘ, ਐੱਸ. ਡੀ. ਐੱਚ. ਚਾਰੂਮਿਤਾ, ਡਰੇਨੇਜ ਅਧਿਕਾਰੀ ਮਨਜੀਤ ਸਿੰਘ, ਪਾਵਰਕਾਮ ਅਧਿਕਾਰੀ ਇੰਦਰਪਾਲ ਸਿੰਘ, ਹਰਵਿੰਦਰ ਪਾਲ ਸਿੰਘ, ਰਾਮਪਾਲ ਸੈਣੀ, ਡਾ. ਨਜਰ ਸਿੰਘ, ਪਸ਼ੂ ਪਾਲਣ ਅਧਿਕਾਰੀ ਡਾ. ਐੱਮ. ਪੀ. ਐੱਸ. ਬਾਂਗਰ, ਜ਼ਿਲਾ ਮਾਲ ਅਫਸਰ ਜਸ਼ਨਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਸਿੱਖਾਂ ਦੇ ਨਾਂ ਕਾਲੀ ਸੂਚੀ 'ਚੋਂ ਹਟਾਉਣ ਨਾਲ ਸਿੱਖ ਹੁਣ ਆਪਣੇ ਘਰ ਆ ਸਕਣਗੇ: ਬਡੂੰਗਰ
NEXT STORY