ਰੂਪਨਗਰ, (ਕੈਲਾਸ਼)- ਬੀਤੇ ਕੁਝ ਦਿਨਾਂ ਤੋਂ ਧੁੰਦ ਅਤੇ ਕੋਹਰੇ ਕਾਰਨ ਵਧੀ ਠੰਡ ਨੂੰ ਲੈ ਕੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜ਼ਿਕਰਯੋਗ ਹੈ ਕਿ ਬਸੰਤ ਪੰਚਮੀ ਤੋਂ ਬਾਅਦ ਠੰਡ ਦੇ ਘਟਣ ਦੇ ਆਸਾਰ ਵਧੇਰੇ ਹੁੰਦੇ ਹਨ ਪਰ ਇਸ ਵਾਰ ਬਸੰਤ ਪੰਚਮੀ ਦੇ ਅਗਲੇ ਦਿਨ ਤੋਂ ਲਗਾਤਾਰ ਕੋਹਰੇ ਅਤੇ ਧੁੰਦ ਦਾ ਪ੍ਰਕੋਪ ਜਾਰੀ ਹੈ। ਤਾਪਮਾਨ ਵੀ ਡਿੱਗ ਕੇ ਘੱਟ ਤੋਂ ਘੱਟ 6 ਡਿਗਰੀ ਤੱਕ ਪੁੱਜ ਜਾਂਦਾ ਹੈ, ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਸ਼ਾਮ ਹੁੰਦੇ ਹੀ ਧੁੰਦ ਡਿੱਗਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਘਰਾਂ ਵੱਲ ਜਾਣਾ-ਆਉਣਾ ਵੀ ਮੁਸ਼ਕਲ ਹੋ ਜਾਂਦਾ ਹੈ ਜਦੋਂਕਿ ਸਵੇਰ ਸਮੇਂ ਧੁੰਦ ਦੇ ਪ੍ਰਕੋਪ ਕਾਰਨ ਸੜਕਾਂ 'ਤੇ ਚੱਲਣ ਵਾਲੇ ਵਾਹਨਾਂ ਦੀ ਰਫਤਾਰ ਵੀ ਇਕਦਮ ਹੌਲੀ ਹੋ ਗਈ ਹੈ।

ਧੁੰਦ ਤੇ ਕੋਹਰੇ ਕਾਰਨ ਰੇਲਗੱਡੀਆਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਅੱਜ ਸਵੇਰੇ ਦਿੱਲੀ ਨੂੰ ਜਾਣ ਵਾਲੀ ਜਨ ਸ਼ਤਾਬਦੀ 40 ਮਿੰਟ ਦੇਰੀ ਨਾਲ ਰੂਪਨਗਰ ਤੋਂ 7 ਵਜੇ ਰਵਾਨਾ ਹੋਈ। ਹਿਮਾਚਲ ਐਕਸਪ੍ਰੈੱਸ ਜੋ ਦਿੱਲੀ ਤੋਂ ਰੂਪਨਗਰ ਸਵੇਰੇ 5.30 ਵਜੇ ਪਹੁੰਚਦੀ ਹੈ, ਇਕ ਘੰਟਾ ਦੇਰੀ ਨਾਲ ਪੁੱਜੀ। ਉਸ ਤੋਂ ਬਾਅਦ ਨੰਗਲ ਲਈ ਰਵਾਨਾ ਹੋਈ। ਹਿਮਾਚਲ ਐਕਸਪ੍ਰੈੱਸ ਜੋ ਰੂਪਨਗਰ ਤੋਂ ਰਾਤ ਨੂੰ 11 ਵਜੇ ਦਿੱਲੀ ਜਾਂਦੀ ਹੈ, 12 ਵਜੇ ਤੋਂ ਬਾਅਦ ਇਕ ਘੰਟਾ ਦੇਰੀ ਨਾਲ ਰਵਾਨਾ ਹੋਈ। ਇਸੇ ਤਰ੍ਹਾਂ ਬੀਤੇ ਦਿਨ ਹਿਮਾਚਲ ਐਕਸਪ੍ਰੈੱਸ ਚਾਰ ਘੰਟੇ ਦੇਰੀ ਨਾਲ ਰੂਪਨਗਰ ਪੁੱਜੀ। ਧੁੰਦ ਅਤੇ ਕੋਹਰੇ ਤੋਂ ਬਚਣ ਲਈ ਲੋਕਾਂ ਨੇ ਅੱਗ ਬਾਲ ਕੇ ਰਾਹਤ ਮਹਿਸੂਸ ਕੀਤੀ।
ਸੜਕ ਹਾਦਸੇ 'ਚ ਅਣਪਛਾਤੇ ਵਿਅਕਤੀ ਦੀ ਮੌਤ
NEXT STORY