ਬਟਾਲਾ, (ਬੇਰੀ)- ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਭਗੌੜੇ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਏ. ਐੱਸ. ਆਈ. ਗੁਰਮੀਤ ਸਿੰਘ ਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਥਾਣੇ 'ਚ ਦਰਜ ਮੁਕੱਦਮਾ ਨੰ. 256 ਮਿਤੀ 3.1.2010 ਧਾਰਾ 379, 411 ਆਈ. ਪੀ. ਸੀ. ਤਹਿਤ ਲੋੜੀਂਦੇ ਤੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਕਥਿਤ ਦੋਸ਼ੀ ਜਗਦੀਸ਼ ਰਾਜ ਪੁੱਤਰ ਗੁਰਬਚਨ ਲਾਲ ਵਾਸੀ ਜੰਮੂ ਨੂੰ ਸਥਾਨਕ ਬਟਾਲਾ-ਅੰਮ੍ਰਿਤਸਰ ਬਾਈਪਾਸ ਰੋਡ ਤੋਂ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਪੁਲਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਉਕਤ ਭਗੌੜਾ ਪੁਲਸ ਦੀਆਂ ਨਜ਼ਰਾਂ ਤੋਂ ਪਿਛਲੇ 10 ਸਾਲਾਂ ਤੋਂ ਲੁਕ ਕੇ ਰਹਿ ਰਿਹਾ ਸੀ।
ਨਾਜਾਇਜ਼ 12 ਬੋਰ ਬੰਦੂਕ ਤੇ 3 ਜ਼ਿੰਦਾ ਕਾਰਤੂਸ ਸਣੇ 2 ਵਿਅਕਤੀ ਰਾਮਾਂ ਪੁਲਸ ਨੇ ਕੀਤੇ ਕਾਬੂ
NEXT STORY