ਜਲੰਧਰ (ਅਨਿਲ ਪਾਹਵਾ)–ਜੁਲਾਈ 2023 ਵਿਚ ਪੰਜਾਬ ਦੇ ਪ੍ਰਧਾਨ ਅਹੁਦੇ ’ਤੇ ਭਾਜਪਾ ਨੇ ਸੁਨੀਲ ਜਾਖੜ ਦੇ ਨਾਂ ਦਾ ਐਲਾਨ ਕੀਤਾ ਸੀ ਪਰ ਇਸ ਤੋਂ 2 ਮਹੀਨੇ ਬਾਅਦ ਵੀ ਸੂਬਾ ਭਾਜਪਾ ਦੀ ਕਾਰਜਕਾਰਣੀ ਦਾ ਗਠਨ ਨਹੀਂ ਹੋ ਸਕਿਆ, ਜਿਸ ਕਾਰਨ ਪਾਰਟੀ ਦੇ ਕਈ ਕੰਮ ਪ੍ਰਭਾਵਿਤ ਹੋ ਰਹੇ ਹਨ।
ਪਹਿਲੀ ਸੂਚੀ ’ਤੇ ਨਹੀਂ ਬਣੀ ਸਹਿਮਤੀ
ਖ਼ਬਰ ਮੁਤਾਬਕ ਸੂਬਾ ਭਾਜਪਾ ਟੀਮ ਦੀ ਇਕ ਸੂਚੀ ਲਗਭਗ ਇਕ ਮਹੀਨਾ ਪਹਿਲਾਂ ਤਿਆਰ ਕੀਤੀ ਗਈ ਸੀ, ਜਿਸ ਵਿਚ ਕੁਝ ਨਾਂ ਪਾਰਟੀ ਹਾਈਕਮਾਨ ਨੇ ਜਾਖੜ ਨੂੰ ਸੁਝਾਏ ਸਨ, ਜਦੋਂਕਿ ਕੁਝ ਨਾਂ ਜਾਖੜ ਨੇ ਆਪਣੇ ਪੱਧਰ ’ਤੇ ਸੂਚੀ ਵਿਚ ਸ਼ਾਮਲ ਕੀਤੇ ਸਨ ਪਰ ਇਸ ਤੋਂ ਬਾਅਦ ਵੀ ਟੀਮ ਦਾ ਐਲਾਨ ਨਹੀਂ ਹੋ ਸਕਿਆ, ਜਿਸ ਦੇ ਪਿੱਛੇ ਕਈ ਤਰ੍ਹਾਂ ਦੇ ਕਾਰਨ ਸਾਹਮਣੇ ਆ ਰਹੇ ਹਨ। ਜਾਣਕਾਰ ਦੱਸ ਰਹੇ ਹਨ ਕਿ ਪਹਿਲੀ ਸੂਚੀ ਵਿਚ ਕੁਝ ਨਾਵਾਂ ਨੂੰ ਲੈ ਕੇ ਜਾਖੜ ਖੁਸ਼ ਨਹੀਂ ਸਨ, ਜਦੋਂਕਿ ਜਾਖੜ ਵਲੋਂ ਸੁਝਾਏ ਗਏ ਕੁਝ ਨਾਵਾਂ ਨੂੰ ਲੈ ਕੇ ਭਾਜਪਾ ਹਾਈਕਮਾਨ ਸੰਤੁਸ਼ਟ ਨਹੀਂ ਸੀ ਜਿਸ ਕਾਰਨ ਇਹ ਸੂਚੀ ਰੱਦ ਕਰ ਦਿੱਤੀ ਗਈ ਅਤੇ ਨਵੇਂ ਸਿਰਿਓਂ ਸੂਬਾ ਟੀਮ ਬਣਾਉਣ ਲਈ ਕੰਮ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ-ਦੁਬਈ ਤੋਂ ਪੁੱਤ ਦੀ ਘਰ ਪਰਤੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਜਨਰਲ ਸਕੱਤਰ ਦੇ ਅਹੁਦੇ ਲਈ ਟਕਸਾਲੀ ਤੇ ਇੰਪੋਰਟਿਡ ਨੇਤਾਵਾਂ ਵਿਚ ਖਿੱਚੋਤਾਣ
ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਸੂਬਾ ਟੀਮ ਵਿਚ ਜਨਰਲ ਸਕੱਤਰ ਦੇ ਅਹੁਦੇ ਲਈ ਸਭ ਤੋਂ ਜ਼ਿਆਦਾ ਖਿੱਚੋਤਾਣ ਹੈ। ਇਸ ਅਹੁਦੇ ਲਈ ਪਾਰਟੀ ਜਿੱਥੇ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ’ਤੇ ਵਿਚਾਰ ਕਰ ਰਹੀ ਹੈ, ਜਿਸ ਵਿਚ ਕਾਫ਼ੀ ਚਿਹਰੇ ਕਾਂਗਰਸ ਤੋਂ ਇੰਪੋਰਟ ਹੋ ਕੇ ਭਾਜਪਾ ਵਿਚ ਆਏ ਹਨ, ਉਥੇ ਹੀ ਦੂਜੇ ਪਾਸੇ ਭਾਜਪਾ ਇਹ ਵੀ ਚਾਹੁੰਦੀ ਹੈ ਕਿ ਪੁਰਾਣੇ ਟਕਸਾਲੀ ਨੇਤਾਵਾਂ ਨੂੰ ਵੀ ਇਸ ਵਿਚ ਜਗ੍ਹਾ ਦਿੱਤੀ ਜਾਵੇ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਟੀ ਅੰਤਿਮ ਫ਼ੈਸਲੇ ’ਤੇ ਨਹੀਂ ਪਹੁੰਚ ਰਹੀ।
ਪੁਰਾਣੀ ਟੀਮ ਸਵਾਲਾਂ ਦੇ ਘੇਰੇ ’ਚ
ਜਲੰਧਰ ਦੀਆਂ ਲੋਕ ਸਭਾ ਉਪ-ਚੋਣਾਂ ਵਿਚ ਪੁਰਾਣੀ ਭਾਜਪਾ ਦੀ ਸੂਬਾ ਟੀਮ ਨੇ ਕੰਮ ਕੀਤਾ ਸੀ ਪਰ ਜਿਸ ਤਰ੍ਹਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ, ਉਸ ਤੋਂ ਬਾਅਦ ਪਾਰਟੀ ਦੇ ਟੀਮ ਮੈਬਰਾਂ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਸਨ। ਇਹੀ ਨਹੀਂ, ਸਗੋਂ ਉਕਤ ਟੀਮ ਵਲੋਂ ਹੋਟਲਾਂ ਵਿਚ ਸਟੇਅ ਅਤੇ ਲੱਖਾਂ ਰੁਪਏ ਬਰਬਾਦ ਕਰਨ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋਏ ਸਨ, ਜਿਸ ਕਾਰਨ ਪੁਰਾਣੀ ਟੀਮ ਨੂੰ ਮੁੜ ਮੌਕਾ ਮਿਲਣ ਦੀਆਂ ਸੰਭਾਵਨਾਵਾਂ ਕਾਫ਼ੀ ਘੱਟ ਹਨ, ਬੇਸ਼ੱਕ ਪੁਰਾਣੀ ਟੀਮ ਦੇ ਵੀ ਲੋਕ ਦੋਬਾਰਾ ਜਾਖੜ ਦੀ ਟੀਮ ਵਿਚ ਆਉਣ ਲਈ ਹੱਥ-ਪੈਰ ਜ਼ਰੂਰ ਮਾਰ ਰਹੇ ਹਨ। ਉਂਝ ਇਹ ਲੋਕ ਪ੍ਰਧਾਨ ਬਣਨ ਲਈ ਵੀ ਹੱਥ-ਪੈਰ ਮਾਰਦੇ ਰਹੇ ਹਨ ਪਰ ਇਹ ਵੱਖਰੀ ਗੱਲ ਹੈ ਕਿ ਪਾਰਟੀ ਹੁਣ ਦੁਬਾਰਾ ਰਿਸਕ ਲੈਣ ਦੇ ਮੂਡ ਵਿਚ ਨਹੀਂ ਹੈ।
ਇਹ ਵੀ ਪੜ੍ਹੋ-ਐਕਸ਼ਨ 'ਚ DGP ਗੌਰਵ ਯਾਦਵ, ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਦਿੱਤੇ ਸਖ਼ਤ ਹੁਕਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਨੰਗਲ ਵਿਖੇ ਵੱਡੀ ਵਾਰਦਾਤ, ਨਿੱਜੀ ਹਸਪਤਾਲ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY