ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਭਾਵੇਂ ਚੋਣਾਂ ਦਾ ਸਮਾਂ ਅਜੇ ਕਾਫੀ ਦੂਰ ਹੈ ਪਰ ਜਦੋਂ ਤੋਂ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਆਵਲਾ ਬਣੇ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਦੂਜੀਆਂ ਪਾਰਟੀਆਂ ਦੇ ਲੋਕ ਵੀ ਸੋਚਣ ਲਈ ਮਜਬੂਰ ਹੋ ਗਏ ਹਨ ਅਤੇ ਉਹ ਪਾਰਟੀਆਂ ਛੱਡ ਕੇ ਵਿਧਾਇਕ ਰਮਿੰਦਰ ਆਵਲਾ ਨਾਲ ਜੁੜ ਰਹੇ ਹਨ। ਜਿਸਦੀ ਮਿਸਾਲ ਅੱਜ ਚੰਡੀਗੜ੍ਹ ਕਾਂਗਰਸ ਦਫਤਰ 'ਚ ਦੇਖਣ ਨੂੰ ਮਿਲੀ ਜਦੋਂ ਜਲਾਲਾਬਾਦ ਹਲਕੇ ਨਾਲ ਸਬੰਧਤ ਕੰਧਵਾਲਾ ਹਾਜ਼ਰ ਖਾਂ ਤੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਚਰਨ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਦੇ ਸੂਬਾ ਪ੍ਰਧਾਨ ਚੌ. ਸੁਨੀਲ ਕੁਮਾਰ ਜਾਖੜ, ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਰਮਿੰਦਰ ਆਵਲਾ ਤੇ ਸਾਬਕਾ ਜ਼ਿਲਾ ਪ੍ਰਧਾਨ ਰੰਜਮ ਕਾਮਰਾ ਦੀ ਯੋਗ ਅਗਵਾਈ ਹੇਠ ਪਾਰਟੀ 'ਚ ਸ਼ਾਮਲ ਹੋ ਗਏ।
ਇਥੇ ਦੱਸਣਯੋਗ ਹੈ ਕਿ ਜਥੇਦਾਰ ਚਰਨ ਸਿੰਘ ਕੁੱਝ ਸਮਾਂ ਪਹਿਲਾਂ ਸੂਬੇ ਅੰਦਰ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਤੋਂ ਦੁਖੀ ਹੋ ਕੇ ਸ਼ਾਂਤ ਹੋ ਗਏ ਅਤੇ ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਸਨ। ਵਿਧਾਇਕ ਆਵਲਾ ਦੀ ਕੋਰੋਨਾ ਸੰਕਟ 'ਚ ਕਾਰਜਗੁਜ਼ਾਰੀ ਨੂੰ ਦੇਖ ਕੇ ਹੀ ਚਰਨ ਸਿੰਘ ਨੇ ਕਾਂਗਰਸ ਪਾਰਟੀ 'ਚ ਜਾਣ ਦਾ ਫੈਸਲਾ ਕੀਤਾ। ਚਰਨ ਸਿੰਘ ਦੋ ਵਾਰ ਮਾਰਕੀਟ ਕਮੇਟੀ ਫਾਜ਼ਿਲਕਾ ਤੇ ਅਰਨੀਵਾਲਾ ਦੇ ਚੇਅਰਮੈਨ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ। 5 ਸਾਲ ਫਾਜ਼ਿਲਕਾ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਰਹੇ ਤੇ ਹੋਰ ਵੀ ਕਈ ਅਹੁਦਿਆਂ ਤੇ ਉਨ੍ਹਾਂ ਨੇ ਪਾਰਟੀ 'ਚ ਕੰਮ ਕੀਤਾ।
ਇਸ ਮੌਕੇ ਚਰਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੇ ਸਿਧਾਂਤਾ ਨੂੰ ਲੈ ਕੇ ਬਣਾਈ ਗਈ ਸੀ ਉਹ ਸਿਧਾਂਤਾ ਤੋਂ ਵਿਮੁਖ ਹੁੰਦਾ ਦਿਖਾਈ ਦੇ ਰਿਹਾ ਸੀ ਅਤੇ ਲੋਕਾਂ 'ਚ ਪਰਿਵਾਰਵਾਦ ਦੇ ਵੱਧਦੇ ਪ੍ਰਭਾਵ ਅਤੇ ਸਿਧਾਂਤਾ ਦੇ ਉਲਟ ਨਤੀਜਿਆਂ ਕਾਰਣ ਕਈ ਸੀਨੀਅਰ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। 2017 ਦੀਆਂ ਚੋਣਾਂ 'ਚ ਪਾਰਟੀ ਮਹਿਜ਼ 15 ਸੀਟਾਂ 'ਤੇ ਹੀ ਸੁੰਗੜ ਕੇ ਰਹਿ ਗਈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ, ਬਹਿਬਲਕਲਾਂ ਤੇ ਬਰਗਾੜੀ ਕਾਂਡ ਕਾਰਣ ਬਾਦਲ ਪਰਿਵਾਰ ਸ਼ੱਕ ਦੇ ਘੇਰੇ ਵਿਚ ਸੀ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਜਾਣ ਦਾ ਮਕਸਦ ਇਹ ਹੀ ਹੈ ਕਿ ਇਸ ਸਮੇਂ ਕਾਂਗਰਸ ਪਾਰਟੀ ਹੀ ਬਾਦਲ ਪਰਿਵਾਰ ਦਾ ਟਾਕਰਾ ਕਰ ਸਕਦੀ ਹੈ ਅਤੇ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਆਵਲਾ ਨੇ ਵੀ ਸਮਾਜ ਸੇਵੀ ਤੇ ਕੋਰੋਨਾ ਸੰਕਟ 'ਚ ਪਾਰਟੀ ਤੋਂ ਉੱਪਰ ਉੱਠ ਕੇ ਜਿਸ ਤਰ੍ਹਾਂ ਜਲਾਲਾਬਾਦ ਦੇ ਲੋਕਾਂ ਦੀ ਸਹਾਇਤਾ ਤੇ ਸੇਵਾ ਕੀਤੀ ਉਹ ਸ਼ਲਾਘਾਯੋਗ ਕਦਮ ਸੀ ਅਤੇ ਹੁਣ ਉਨ੍ਹਾਂ ਨੇ ਸਿੱਧੇ ਤੌਰ ਤੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਬੰਗਾਲੀਪੁਰ ਦਾ ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆਇਆ
NEXT STORY