ਜਲੰਧਰ (ਰਮਨਦੀਪ ਸੋਢੀ) : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦੇਣ ਦੇ ਦੋਸ਼ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਨਾਗਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ’ਤੇ ਚੰਨੀ ਨੇ ਆਖਿਆ ਹੈ ਕਿ ਜਿਸ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਉਹ ਗੈਰ ਪੰਜਾਬੀ ਹੈ ਜਦਕਿ ਉਨ੍ਹਾਂ ਨੂੰ ਧਮਕੀ ਦੇਣ ਵਾਲਾ ਠੇਠ ਪੰਜਾਬੀ ਬੋਲ ਰਿਹਾ ਸੀ। ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਜਿਹੜੇ ਬੰਦੇ ਨੇ ਮੈਨੂੰ ਧਮਕੀ ਦਿੱਤੀ ਸੀ, ਉਸ ਦੀ ਮੇਰੇ ਨਾਲ ਇਕ ਵਾਰ ਨਹੀਂ ਕਈ ਵਾਰ ਗੱਲ ਹੋਈ ਸੀ, ਉਸ ਨੇ ਮੈਨੂੰ ਠੇਠ ਪੰਜਾਬੀ ਵਿਚ ਮੈਸੇਜ ਵੀ ਭੇਜੇ ਸਨ ਅਤੇ ਕਿਹਾ ਸੀ ਕਿ ਕਿਹਾ ਤੇਨੂੰ ਥੋੜੀ ਦੇਰ ਵਿਚ ਮਾਰ ਦਿਆਂਗੇ। ਜਦਕਿ ਜਿਸ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਇਹ ਗੈਰ ਪੰਜਾਬੀ ਹੈ। ਇਹ ਧਮਕੀ ਦੇਣ ਵਾਲਾ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਹੋ ਸਕਦਾ ਵੱਡਾ ਧਮਾਕਾ! ‘ਆਪ’ ਵਾਪਸ ਲਵੇਗੀ 8 ਉਮੀਦਵਾਰਾਂ ਦੇ ਨਾਂ
ਚੰਨੀ ਨੇ ਕਿਹਾ ਕਿ ਮੈਨੂੰ ਪੱਕਾ ਯਕੀਨ ਹੈ ਕਿ ਸਰਕਾਰ ਅਤੇ ਪੁਲਸ ਮਿਲ ਕੇ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਂ ਕਿਹਾ ਕਿ ਜੇਕਰ ਸਾਡੇ ਨਾਲ ਕੋਈ ਪਰਵਾਸੀ ਭਾਵੇਂ 20-25 ਸਾਲ ਵੀ ਰਹਿ ਲਵੇ ਤਾਂ ਵੀ ਉਹ ਠੇਠ ਪੰਜਾਬੀ ਨਹੀਂ ਬੋਲ ਪਾਉਂਦਾ, ਫਿਰ ਇਕ ਗੈਰ ਪੰਜਾਬੀ ਵਿਅਕਤੀ ਮੈਨੂੰ ਠੇਠ ਪੰਜਾਬੀ ਵਿਚ ਕਿਵੇਂ ਧਮਕੀ ਭੇਜ ਸਕਦਾ ਹੈ। ਇਸ ਵਿਚ ਕੋਈ ਸੱਚਾਈ ਨਹੀਂ ਹੈ। ਨਕਲ ਵੀ ਅਕਲ ਨਾਲ ਵੱਜਦੀ ਹੈ, ਇਹ ਸਿਰਫ ਡਰਾਮਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਕਾਲੀ ਲੀਡਰ ਨੇ ‘ਆਪ’ ’ਚ ਜਾਣ ਦੀਆਂ ਚਰਚਾਵਾਂ ’ਤੇ ਲਗਾਈ ਰੋਕ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਰਚੇ ਤੋਂ ਵਾਪਸ ਆਉਂਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
NEXT STORY