ਅੰਮ੍ਰਿਤਸਰ (ਅਨਜਾਣ, ਦੀਪਕ ਸ਼ਰਮਾ)–ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ। ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਚੌਟਾਲਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਨੇਜਰ ਇਕਬਾਲ ਸਿੰਘ ਮੁਖੀ ਤੇ ਸੂਚਨਾ ਅਧਿਕਾਰੀ ਜਤਿੰਦਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੌਟਾਲਾ ਨੇ ਕਿਹਾ ਕਿ ਮੈਂ 87 ਸਾਲਾਂ ਦਾ ਹੋ ਗਿਆ ਹਾਂ ਤੇ 115 ਸਾਲ ਜੀਵਾਂਗਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਜੇਲ੍ਹ ਤੋਂ ਰਿਹਾਅ ਹੋ ਕੇ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਵਧਾਈ ਦੇਣ ਲਈ ਗਿਆ, ਜੋ ਲੰਮੇ ਸਮੇਂ ਤੋਂ ਦਿੱਲੀ ਬਾਰਡਰ ’ਤੇ ਬੈਠੇ ਆਪਣੀਆਂ ਹੱਕੀ ਮੰਗਾਂ ਲਈ ਗਰਮੀ-ਸਰਦੀ ਦੀ ਮਾਰ ਝੱਲ ਰਹੇ ਨੇ।
ਇਹ ਵੀ ਪੜ੍ਹੋ : ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਨਵਾਂ ਫਰਮਾਨ
ਖੁਸ਼ੀ ਇਸ ਗੱਲ ਇਹ ਹੈ ਕਿ ਉਥੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਕਾਰਖਾਨੇਦਾਰ, ਮਜ਼ਦੂਰ 36 ਬਰਾਦਰੀਆਂ ਜਾਤ-ਪਾਤ ਦਾ ਭੇਦਭਾਵ ਮਿਟਾ ਕੇ ਜੰਗ ਲੜ ਰਹੀਆਂ ਹਨ ਪਰ ਜੋ ਲੋਕ ਜਾਤ-ਪਾਤ ਦਾ ਭੇਦਭਾਵ ਫੈਲਾ ਰਹੇ ਨੇ ਉਨ੍ਹਾਂ ਨੂੰ ਕਰਾਰਾ ਸਬਕ ਸਿਖਾਇਆ ਜਾਵੇਗਾ। ਮੈਨੂੰ ਬਹੁਤ ਸਾਰੇ ਦੇਸ਼ਾਂ ’ਚ ਜਾਣ ਦਾ ਮੌਕਾ ਮਿਲਿਆ, ਕਿਤੇ ਵੀ ਜਾਤ-ਪਾਤ ਦਾ ਭੇਦਭਾਵ ਨਹੀਂ ਪਰ ਭਾਰਤ ’ਚ ਹੈ। ਜਿਸ ਦੇਸ਼ ਦਾ ਮੁੱਖ ਮੰਤਰੀ ਕਹੇ ਕਿ ਲਾਠੀਆਂ ਤੇ ਡੰਡੇ ਵਰ੍ਹਾਓ, ਉਸ ਦੇਸ਼ ਦਾ ਕੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੇਸ਼ ’ਚ ਬਦਲਾਅ ਆਵੇਗਾ ਤੇ ਮਿਹਨਤਕਸ਼ਾਂ ਦੀ ਸਰਕਾਰ ਹੋਵੇਗੀ।
ਚੌਧਰੀ ਦੇਵੀ ਲਾਲ, ਪ੍ਰਕਾਸ਼ ਸਿੰਘ ਬਾਦਲ ਤੇ ਓਮ ਪ੍ਰਕਾਸ਼ ਚੌਟਾਲਾ ਕਿਸਾਨਾਂ ਦੇ ਮਸੀਹਾ : ਜਗੀਰ ਕੌਰ
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਨੇ ਸਾਰੀ ਜ਼ਿੰਦਗੀ ਦੇਸ਼, ਕੌਮ ਤੇ ਹਰਿਆਣਾ ਦੀ ਸੇਵਾ ਕੀਤੀ। ਭਾਵੇਂ ਸਰੀਰਕ ਪੱਖੋਂ ਕਮਜ਼ੋਰ ਹੋ ਗਏ ਨੇ ਪਰ ਅੱਜ ਵੀ ਇਨ੍ਹਾਂ ਦਾ ਜ਼ੱਰਾ ਜ਼ੱਰਾ ਦੇਸ਼ ਦੀ ਸੇਵਾ ’ਚ ਰਮਿਆ ਹੋਇਆ ਹੈ। ਅੱਜ ਤੱਕ ਲੋਕ ਚੌਧਰੀ ਦੇਵੀ ਲਾਲ, ਪ੍ਰਕਾਸ਼ ਸਿੰਘ ਬਾਦਲ ਤੇ ਓਮ ਪ੍ਰਕਾਸ਼ ਚੌਟਾਲਾ ਨੂੰ ਕਿਸਾਨਾਂ ਦਾ ਮਸੀਹਾ ਮੰਨਦੇ ਆਏ ਨੇ। ਜੇ ਕੋਈ ਦੇਸ਼ ਦੇ ਹਿੱਤਾਂ ਦੀ ਗੱਲ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਚੌਟਾਲਾ ਪਰਿਵਾਰ ਦਾ ਨਾਂ ਸਾਹਮਣੇ ਆਉਂਦਾ ਹੈ। ਅੱਜ ਲੋੜ ਹੈ ਇਨ੍ਹਾਂ ਸ਼ਖ਼ਸੀਅਤਾਂ ਤੋਂ ਸੇਧ ਲੈਣ ਦੀ, ਜਿਨ੍ਹਾਂ ਸਾਰੀ ਜ਼ਿੰਦਗੀ ਸਿਦਕ ਤੇ ਸਹਿਜ ਨਾਲ ਸੇਵਾ ਨਿਭਾਈ। ਭਾਵੇਂ ਚੌਟਾਲਾ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਨ੍ਹਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਸੀ ਪਰ ਸਰਕਾਰ ਨੇ ਆਪਣੀਆਂ ਚਾਲਾਂ ਚੱਲ ਕੇ ਚੌਟਾਲਾ ਨੂੰ ਲੰਮਾ ਸਮਾਂ ਤਸੀਹੇ ਦਿੱਤੇ। ਮੈਂ ਅਰਦਾਸ ਕਰਦੀ ਹਾਂ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਇਨ੍ਹਾਂ ਨੂੰ ਬਲ ਬਖਸ਼ਣ ਤੇ ਇਹ ਇਸੇ ਤਰ੍ਹਾਂ ਦੇਸ਼ ਦੀ ਅਗਵਾਈ ਕਰਦੇ ਰਹਿਣ। ਬਾਦਲ ਤੇ ਚੌਟਾਲਾ ਦੀ ਜੋੜੀ ਅੱਜ ਵੀ ਸਤਿਕਾਰ ਨਾਲ ਜਾਣੀ ਜਾਂਦੀ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਮੁਕਾਬਲੇ ਦੌਰਾਨ ਰੂਪਨਗਰ ਦੇ ਜਵਾਨ ਗੱਜਣ ਸਿੰਘ ਹੋਏ ਸ਼ਹੀਦ
CM ਚੰਨੀ ਨੇ ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਪੰਜਾਬ ਦੇ ਫੌਜੀਆਂ ਦੇ ਪਰਿਵਾਰਾਂ ਲਈ ਕੀਤਾ ਇਹ ਐਲਾਨ
NEXT STORY