ਫਰੀਦਕੋਟ (ਰਾਜਨ) : ਫਰੀਦਕੋਟ ਦੀ ਭਾਨ ਸਿੰਘ ਕਲੋਨੀ ਦੇ ਰਹਿਣ ਵਾਲੇ ਇਕ 70 ਸਾਲਾ ਵਿਅਕਤੀ ਨਿਰਮਲ ਸਿੰਘ ਦੀ ਸਥਾਨਕ ਜਹਾਜ਼ ਗਰਾਊਂਡ ਦੇ ਜੰਗਲੀ ਇਲਾਕੇ ’ਚ ਸ਼ੱਕੀ ਹਾਲਾਤ ’ਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਨਿਰਮਲ ਸਿੰਘ ਦੀ ਪੁੜਪੁੜੀ ’ਚ ਗੋਲੀ ਵੱਜੀ ਹੋਈ ਸੀ ਅਤੇ ਕੋਲ ਹੀ ਉਸਦਾ ਲਾਇਸੈਂਸੀ ਪਿਸਤੌਲ ਪਿਆ ਸੀ, ਜੋ ਪਹਿਲੀ ਨਜ਼ਰੇ ਆਤਮਹੱਤਿਆ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਮ੍ਰਿਤਕ ਨਿਰਮਲ ਸਿੰਘ ਦੇ ਗੁਆਂਢੀਆਂ ਦਾ ਸ਼ੱਕ ਹੈ ਕਿ ਨਿਰਮਲ ਸਿੰਘ ਦਾ ਕਤਲ ਕੀਤਾ ਗਿਆ ਹੈ ਕਿਉਂਕਿ ਮੌਕੇ ’ਤੇ ਉਨ੍ਹਾਂ ਦਾ ਮੋਬਾਇਲ ਫੋਨ ਵੀ ਨਹੀਂ ਮਿਲਿਆ। ਪੁਲਸ ਵੱਲੋਂ ਮੌਕੇ ’ਤੇ ਫਾਰੈਂਸਿਕ ਟੀਮ ਨਾਲ ਪੁੱਜ ਕੇ ਸਾਰੇ ਤੱਥ ਇਕੱਠੇ ਕਰ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਸਾਰੇ ਮਾਮਲੇ ਸਬੰਧੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੁਲਸ ਵਲੋਂ ਇਨਾਮੀ ਗੈਂਗਸਟਰ ਨੀਰਜ ਫਰੀਦਪੁਰੀਆ ਬਣਿਆ ਬੰਬੀਹਾ ਗੈਂਗ ਦਾ ਮੁੱਖ ਸਰਗਣਾ
ਮੌਕੇ ’ਤੇ ਪੁੱਜੇ ਮ੍ਰਿਤਕ ਨਿਰਮਲ ਸਿੰਘ ਦੇ ਗੁਆਂਢੀ ਨੇ ਦੱਸਿਆ ਕਿ ਪੁਲਸ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਉਹ ਇੱਥੇ ਪੁਜੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਬੇਟਾ ਅਤੇ ਬੇਟੀ ਵਿਦੇਸ਼ ’ਚ ਰਹਿੰਦੇ ਹਨ ਜੋ ਆਪਣੀ ਪਤਨੀ ਨਾਲ ਇਕੱਲਾ ਇਥੇ ਰਹਿ ਰਿਹਾ ਸੀ ਅਤੇ ਕੋਆਪ੍ਰੇਟਿਵ ਸੋਸਾਇਟੀ ਇੰਸਪੈਕਟਰ ਵੱਜੋਂ ਰਿਟਾਇਰ ਹੋਇਆ ਸੀ। ਇਸ ਮਾਮਲੇ ’ਚ ਥਾਣਾ ਸਿਟੀ 2 ਦੇ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਪਹਿਲੇ ਨਜ਼ਰੇ ਮਾਮਲਾ ਆਤਮ ਹਤਿਆ ਦਾ ਜਾਪਦਾ ਹੈ। ਫਿਲਹਾਲ ਸਾਰੇ ਤੱਥਾਂ ਦੀ ਜਾਣਕਰੀ ਇਕੱਤਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆ ਸਕੇਗਾ।
ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਸਕਾਰਪੀਓ ’ਤੇ ਆਏ ਬਦਮਾਸ਼ਾਂ ਨੇ ਫਾਈਨਾਂਸਰ ਨੂੰ ਮੋਰੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸ਼ੁਰੂ ਕਰਨ ਲਈ ਲੋਕਾਂ ਵਲੋਂ ਪੰਜਾਬ ਸਰਕਾਰ ਦੀ ਸ਼ਲਾਘਾ
NEXT STORY