ਦਸੂਹਾ (ਝਾਵਰ,ਨਾਗਲਾ)- ਸਾਬਕਾ ਵਿਧਾਇਕ ਬੀਬੀ ਸੁਖਜੀਤ ਕੌਰ ਸ਼ਾਹੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਜਿਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਅਜੇ ਕੌਸ਼ਲ ਸੇਠੂ ਹੋਰਾਂ ਕਰਦੇ ਹੋਏ ਗੱਲਬਾਤ ਦੌਰਾਨ ਕਿਹਾ ਕਿ ਅੱਜ ਦੁਪਹਿਰ ਸਾਡੇ ਤਿੰਨ ਵਜੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਭਾਜਪਾ ਦੇ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਅਤੇ ਹੋਰ ਭਾਜਪਾ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਬੀਬੀ ਸੁਖਜੀਤ ਕੌਰ ਸ਼ਾਹੀ ਭਾਜਪਾ ਵਿੱਚ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਬੀਬੀ ਸੁਖਜੀਤ ਕੌਰ ਸ਼ਾਹੀ ਦੇ ਪਤੀ ਅਮਰਜੀਤ ਸਿੰਘ ਸ਼ਾਹੀ ਵੀ ਭਾਜਪਾ ਦੇ ਵਿਧਾਇਕ ਰਹੇ ਹਨ, ਉਨ੍ਹਾਂ ਦੀ ਅਚਾਨਕ ਮੌਤ ਤੋਂ ਬਾਅਦ ਬੀਬੀ ਸ਼ਾਹੀ ਨੂੰ ਟਿਕਟ ਮਿਲੀ ਅਤੇ ਉਹ ਜੇਤੂ ਰਹੇ ਸਨ। ਬੀਬੀ ਸ਼ਾਹੀ ਕੁਝ ਸਮਾਂ ਪਹਿਲਾਂ ਅਕਾਲੀ ਦਲ ਵਿੱਚ ਚਲੇ ਗਏ ਸਨ, ਜਿਨ੍ਹਾਂ ਦੀ ਅੱਜ ਤੋਂ ਫ਼ਿਰ ਭਾਜਪਾ ਲੀਡਰਸ਼ਿਪ ਵੱਲੋਂ ਘਰਵਾਪਸੀ ਕਰਵਾਈ ਜਾ ਰਹੀ ਹੈ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਇਸ ਗੱਲ ਦੀ ਪੁਸ਼ਟੀ ਬੀਬੀ ਸ਼ਾਹੀ ਦੇ ਲੜਕੇ ਹਰਸਿਮਰਤ ਸਿੰਘ ਸ਼ਾਹੀ ਨੇ ਵੀ ਕੀਤੀ ਹੈ।
ਇਹ ਵੀ ਪੜ੍ਹੋ- ਪਿਆਕੜਾਂ ਲਈ ਖ਼ਾਸ ਖ਼ਬਰ, ਖੁੱਲ੍ਹ ਗਏ ਨਵੇਂ ਸ਼ਰਾਬ ਦੇ ਠੇਕੇ, ਰੇਹੜੀਆਂ ’ਤੇ ਸ਼ਰਾਬ ਪਿਲਾਉਣ ਦੀ ਦਿੱਤੀ ਪਰਮਿਸ਼ਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ਅੰਦਰ ਚੱਲ ਰਹੇ ਲਿੰਗ ਜਾਂਚ ਕੇਂਦਰ ਦਾ ਪਰਦਾਫਾਸ਼, ਗੈਰ-ਕਾਨੂੰਨੀ ਟੈਸਟ ਲਈ ਲੈਂਦੇ ਸੀ ਮੋਟੀ ਰਕਮ
NEXT STORY