ਜਲੰਧਰ (ਗੁਲਸ਼ਨ)–ਭਾਜਪਾ ਜ਼ਿਲ੍ਹਾ ਜਲੰਧਰ (ਸ਼ਹਿਰੀ) ਦੀ ਸੰਗਠਨ ਪਰਵ ਨੂੰ ਲੈ ਕੇ ਇਕ ਮੀਟਿੰਗ ਸਰਕਟ ਹਾਊਸ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਸਾਬਕਾ ਰਾਜ ਸਭਾ ਮੈਂਬਰ ਅਤੇ ਸਾਬਕਾ ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ, ਜਿਸ ਦੇ ਸਾਰੇ ਵਰਕਰ ਆਪਣੇ ਫਰਜ਼ਾਂ ਪ੍ਰਤੀ ਸਮਰਪਿਤ ਹਨ। ਭਾਜਪਾ ਸੰਗਠਨ ਦੇ ਵਿਸਥਾਰ ਅਤੇ ਵਿਚਾਰਕ ਮਜ਼ਬੂਤੀ ਦਾ ਆਧਾਰ ਹੀ ਪਾਰਟੀ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਦਰਸ਼ਨ, ਸਿਧਾਂਤ ਆਮ ਲੋਕਾਂ ਤਕ ਪਹੁੰਚੇ, ਇਸ ਲਈ ਪਾਰਟੀ ਸੰਵਿਧਾਨ ਤੇ ਨਿਯਮਾਂ ਅਨੁਸਾਰ ਸੰਗਠਨ ਦਾ ਵਿਸਥਾਰ ਕਰਦੀ ਹੈ। ਮੀਟਿੰਗ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਚਾਰ-ਚਰਚਾ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ’ਚ ਵਧਾਈ ਗਈ ਸੁਰੱਖਿਆ! 44,000 ਪੁਲਸ ਮੁਲਾਜ਼ਮ ਕੀਤੇ ਗਏ ਤਾਇਨਾਤ
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸੂਬਾ ਮਹਾਮੰਤਰੀ ਰਾਕੇਸ਼ ਰਾਠੌਰ, ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਜਗਬੀਰ ਬਰਾੜ, ਸਰਬਜੀਤ ਮੱਕੜ, ਸੀਨੀਅਰ ਨੇਤਾ ਨਵਲ ਕਿਸ਼ੋਰ ਕੰਬੋਜ, ਮੀਡੀਆ ਪੈਨਲਿਸਟ ਅਮਿਤ ਤਨੇਜਾ, ਜ਼ਿਲਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਗੋਲਡੀ, ਕੌਂਸਲਰ ਰਾਜੀਵ ਢੀਂਗਰਾ, ਮਨੀਸ਼ ਵਿਜ, ਰਮਨ ਪੱਬੀ, ਸੁਭਾਸ਼ ਸੂਦ, ਵਿਨੋਦ ਸ਼ਰਮਾ, ਰਵੀ ਮਹਿੰਦਰੂ, ਅਨਿਲ ਸੱਚਰ, ਸੰੰਨੀ ਸ਼ਰਮਾ ਅਤੇ ਭਗਵੰਤ ਪ੍ਰਭਾਕਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਅਹਿਮ! 9 ਜ਼ਿਲ੍ਹਿਆਂ 'ਚ Yellow Alert, ਮੌਸਮ ਵਿਭਾਗ ਨੇ 14 ਦਸੰਬਰ ਤੱਕ ਕੀਤੀ ਵੱਡੀ ਭਵਿੱਖਬਾਣੀ
ਥਾਈਲੈਂਡ ਗਏ ਪੰਜਾਬੀਆਂ ਨੂੰ ਲੈ ਕੇ ਹੋਸ਼ ਉਡਾ ਦੇਣ ਵਾਲਾ ਖ਼ੁਲਾਸਾ! ਚਿੰਤਾ 'ਚ ਡੁੱਬੇ ਪੰਜਾਬ ਰਹਿੰਦੇ ਪਰਿਵਾਰ
NEXT STORY