ਚੰਡੀਗੜ੍ਹ : ਪੰਜਾਬ ਦੇ ਜ਼ਿਆਦਾਤਰ ਮੰਤਰੀਆਂ ਨੇ ਸਰਕਾਰ ਦੀਆਂ ਨਵੀਆਂ ਫਾਰਚੂਨਰ ਗੱਡੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਮੰਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪਹਿਲਾਂ ਹੀ ਐੱਸ. ਯੂ. ਵੀ. ਹਨ ਜਾਂ ਫਿਰ ਉਹ ਲੋਨ ਚੁੱਕ ਕੇ ਇਸ ਨੂੰ ਖਰੀਦ ਲੈਣਗੇ, ਇਸ ਲਈ 17 'ਚੋਂ 11 ਮੰਤਰੀਆਂ ਨੇ ਹੀ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਫਾਰਚੂਨਰ ਗੱਡੀਆਂ 'ਚ ਦਿਲਚਸਪੀ ਦਿਖਾਈ ਹੈ, ਜਿਨ੍ਹਾਂ 'ਚ ਨਵਜੋਤ ਸਿੰਘ ਸਿੱਧੂ, ਰਜ਼ੀਆ ਸੁਲਤਾਨਾ, ਸ਼ਾਮ ਸੁੰਦਰ ਅਰੋੜਾ, ਗੁਰਪ੍ਰੀਤ ਕਾਂਗੜ, ਰਾਣਾ ਗੁਰਮੀਤ ਸੋਢੀ ਅਤੇ ਸਾਧੂ ਸਿੰਘ ਧਰਮਸੋਤ ਸ਼ਾਮਲ ਹਨ।
ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 'ਇਨੋਵਾ ਕ੍ਰਿਸਟਾ' ਖਰੀਦਣ ਲਈ ਕਰਜ਼ਾ ਲਿਆ ਸੀ, ਇਸ ਲਈ ਫਾਰਚੂਨਰ ਦੀ ਉਨ੍ਹਾਂ ਨੂੰ ਕੋਈ ਲੋੜ ਨਹੀਂ ਹੈ। ਦੂਜੇ ਪਾਸੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਵੀ ਕਿਹਾ ਹੈ ਕਿ ਸਰਕਾਰ ਦੀਆਂ ਕੈਮਰੀ ਗੱਡੀਆਂ ਛੋਟੀਆ ਅਤੇ ਸਹੂਲਤ ਮੁਤਾਬਕ ਨਹੀਂ ਹਨ, ਇਸ ਲਈ ਉਨ੍ਹਾਂ ਨੇ ਵੀ ਐੱਸ. ਯੂ. ਵੀ. ਕਰਜ਼ਾ ਚੁੱਕ ਕੇ ਖਰੀਦ ਲਈ ਹੈ ਅਤੇ ਸਰਕਾਰ ਵਲੋਂ ਦਿੱਤੇ ਤੇਲ ਖਰਚੇ ਨਾਲ ਹੀ ਇਸ ਦੀ ਕਿਸ਼ਤ ਕੱਢ ਰਹੇ ਹਨ, ਇਸ ਲਈ ਉਨ੍ਹਾਂ ਨੂੰ ਵੀ ਫਾਰਚੂਨਰ ਦੀ ਕੋਈ ਲੋੜ ਨਹੀਂ ਹੈ।
ਪੰਜਾਬ ਦੇ 81 ਫੀਸਦੀ ਵਿਧਾਇਕਾਂ ਵਲੋਂ ਕਰੋੜਪਤੀ ਹੋਣ ਦੇ ਨਾਲ-ਨਾਲ ਬਹੁ ਗਿਣਤੀ ਮੰਤਰੀਆਂ ਕੋਲ ਐੱਸ. ਯੂ. ਵੀ., ਅਤੇ ਲੈਂਡ ਰੋਵਰ ਵਰਗੀਆਂ ਹਾਈਐਂਡ ਗੱਡੀਆਂ ਹਨ, ਇਸ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਨਵੇਂ ਲਗਜ਼ਰੀ ਵਾਹਨ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਸਰਕਾਰ ਦਾ ਖਜ਼ਾਨਾ ਬਚਾਇਆ ਜਾ ਸਕੇ।
ਜਰਨੈਲਾਂ ਤੇ ਵਜ਼ੀਰਾਂ ਦੀ ਨਾਰਾਜ਼ਗੀ ਦੂਰ ਕਰਨ ਤੁਰੇ 'ਰਾਜੇ' ਦੀ ਸਭਾ 'ਚ ਪੰਗੇ ਤੇ ਪੰਗੇ
NEXT STORY