ਸੈਲਾ ਖੁਰਦ, (ਅਰੋੜਾ)- ਸੈਲਾ ਖੁਰਦ ਪੁਲਸ ਚੌਕੀ ਦੇ ਨਵ-ਨਿਯੁਕਤ ਇੰਚਾਰਜ ਏ. ਐੱਸ.ਆਈ. ਰਾਕੇਸ਼ ਕੁਮਾਰ ਨੇ ਅਦਾਲਤ ਵੱਲੋਂ ਭਗੌੜੇ ਕਰਾਰ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਚੌਕੀ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ 22 ਅਗਸਤ 2017 ਨੂੰ ਪਿੰਡ ਨੂਰਪੁਰ ਜੱਟਾਂ ਵਿਖੇ ਹੋਏ ਝਗੜੇ ਸਬੰਧੀ ਸੁਰਜੀਤ ਸਿੰਘ ਪੁੱਤਰ ਮਲਕੀਤ ਸਿੰਘ, ਜਗਜੀਤ ਸਿੰਘ ਉਰਫ਼ ਸੰਨੀ ਪੁੱਤਰ ਸੁਰਜੀਤ ਸਿੰਘ, ਸੁਰਜੀਤ ਕੌਰ ਪਤਨੀ ਸੁਰਜੀਤ ਸਿੰਘ ਅਤੇ ਮਮਤਾ ਪੁੱਤਰੀ ਸੁਰਜੀਤ ਸਿੰਘ ਸਾਰੇ ਵਾਸੀ ਪਿੰਡ ਨੂਰਪੁਰ ਜੱਟਾਂ 'ਤੇ ਕੇਸ ਦਰਜ ਹੋਇਆ ਸੀ।
23 ਮਾਰਚ 2018 ਨੂੰ ਮਾਣਯੋਗ ਅਦਾਲਤ ਗੜ੍ਹਸ਼ੰਕਰ ਨੇ ਉਕਤ ਕਥਿਤ ਦੋਸ਼ੀਆਂ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਉਕਤ ਦੋਸ਼ੀਆਂ ਨੂੰ ਅੱਜ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫ਼ਤਾਰ
ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ।
ਦਾਣਾ ਮੰਡੀ ਬੱਧਨੀ ਕਲਾਂ 'ਚ ਖਰੀਦ ਹੋਈ ਨਾ ਮਾਤਰ
NEXT STORY