ਕਲਾਨੌਰ, (ਮਨਮੋਹਨ)- ਸਥਾਨਕ ਕਸਬੇ ਦੇ ਮੁਹੱਲਾ ਵਾਲਮੀਕਿ ਵਿਖੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਵਿਚ 4 ਵਿਅਕਤੀਆਂ ਦੇ ਜ਼ਮਖੀ ਹੋਣ ਦਾ ਸਮਾਚਾਰ ਹੈ। ਜਿਨ੍ਹਾਂ ਨੂੰ ਇਲਾਜ ਲਈ ਕਮਿਊਨੀਟੀ ਹੈਲਥ ਸੈਂਟਰ ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ੇਰੇ ਇਲਾਜ ਜ਼ਖਮੀ ਜਤਿੰਦਰ ਕੁਮਾਰ ਅਤੇ ਸੰਨੀ ਨੇ ਦੱਸਿਆ ਕਿ ਸਾਡੇ ਮੁਹੱਲਾ ਵਾਲਮੀਕਿ ਵਿਖੇ ਪੁਰਾਤਨ ਪਿੱਪਲ ਵਾਲੀ ਜ਼ਮੀਨ 'ਤੇ ਕੁਝ ਵਿਅਕਤੀਆਂ ਨੇ ਕੂੜਾ ਲਾ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਸਬੰਧੀ ਅਦਾਲਤ 'ਚ ਚਲ ਰਿਹਾ ਕੇਸ ਅਸੀਂ ਜਿੱਤ ਲਿਆ ਹੈ। ਅਸੀਂ ਇਸ ਜਗ੍ਹਾ 'ਤੇ ਲੱਗੀ ਗੰਦਗੀ ਦੀ ਸਫਾਈ ਕਰ ਰਹੇ ਸਨ ਕਿ ਕੁਲਵੰਤ ਰਾਏ ਨੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਕੇ ਸਾਨੂੰ ਜ਼ਖਮੀ ਕਰ ਦਿੱਤਾ। ਇਸ ਸਬੰਧੀ ਪੁਲਸ ਥਾਨਾ ਕਲਾਨੌਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਹਸਪਤਾਲ ਵਿਚ ਦਾਖਲ ਜ਼ਖਮੀ ਕੁਲਵੰਤ ਰਾਏ ਅਤੇ ਰਮਨ ਲਾਲ ਨੇ ਦੱਸਿਆ ਕਿ ਉਕਤ ਜ਼ਮੀਨ ਲਾਲ ਲਕੀਰ ਅਧੀਨ ਆਉਂਦੀ ਹੈ ਅਤੇ ਇਸ ਜਗ੍ਹਾ ਦਾ ਅਦਾਲਤ 'ਚ ਕੇਸ ਚਲ ਰਿਹਾ ਹੈ ਅਤੇ 9 ਅਗਸਤ ਨੂੰ ਅਦਾਲਤ 'ਚ ਇਸ ਕੇਸ ਦੀ ਤਰੀਕ ਹੈ। ਉਕਤ ਵਿਅਕਤੀਆਂ ਨੇ ਆਪਣੇ ਸਾਥੀਆਂ ਸਮੇਤ ਜਗ੍ਹਾ 'ਤੇ ਸਾਡੇ ਸਾਮਾਨ ਦੀ ਤੋੜ ਭੰਨ ਕਰ ਕੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਅੱਜ ਸਵੇਰੇ ਜਦੋਂ ਅਸੀਂ ਕੰਮ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਨੇ ਸਾਡੇ 'ਤੇ ਹਮਲਾ ਕਰ ਕੇ ਸਾਨੂੰ ਜ਼ਖਮੀ ਕਰ ਦਿੱਤਾ।
ਨਾਜਾਇਜ਼ ਸ਼ਰਾਬ ਸਣੇ 2 ਔਰਤਾਂ ਗ੍ਰਿਫ਼ਤਾਰ
NEXT STORY