ਬਠਿੰਡਾ, (ਸੁਖਵਿੰਦਰ)- ਵੱਖ-ਵੱਖ ਹਾਦਸਿਆਂ ’ਚ 4 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਗਊਸ਼ਾਲਾ ਵਿਚ 1 ਵਿਅਕਤੀ ਟਰਾਲੀ ਤੋਂ ਤੂਡ਼ੀ ਉਤਾਰਦੇ ਸਮੇਂ ਪੈਰ ਫਿਸਲਣ ਕਾਰਨ ਹੇਠ ਡਿੱਗ ਕੇ ਜ਼ਖਮੀ ਹੋ ਗਿਆ। ਸੂਚਨਾ ਮਿਲਣ ’ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮਨੀ ਕਰਨ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਜਸਕਰਨ ਸਿੰਘ (40) ਵਜੋਂ ਹੋਈ। ਉਧਰ,ਬਾਦਲ ਰੋਡ ’ਤੇ ਕਾਰ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਹੋ ਗਈ। ਹਾਦਸੇ ਦੌਰਾਨ ਮੌਟਰਸਾਈਕਲ ’ਤੇ ਸਵਾਰ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ,ਜਿਨ੍ਹਾਂ ਨੂੰ ਸੰਸਥਾ ਵਰਕਰਾਂ ਵਲੋਂ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਅਤਿਨ ਸ਼ਰਮਾ (22), ਰਾਘਵਿੰਦਰ ਕੁਮਾਰ (16) ਅਤੇ ਕ੍ਰਿਸ਼ਨ ਕੁਮਾਰ (25) ਵਾਸੀ ਊਧਮ ਸਿੰਘ ਨਗਰ ਵਜੋਂ ਹੋਈ। ਇਸ ਤੋਂ ਇਲਾਵਾ ਮਹਿਲਾ ਥਾਣੇ ਵਿਚ ਇਕ ਅੌਰਤ ਰੇਨੂੰ (28) ਪਤੀ ਨਾਲ ਚੱਲ ਰਹੇ ਸਮਝੌਤੇ ਦੌਰਾਨ ਬੇਹੋਸ਼ ਹੋ ਕਿ ਡਿੱਗ ਗਈ ਜਿਸ ਨੂੰ ਸੰਸਥਾ ਵਲੋਂ ਹਸਪਤਾਲ ਪਹੁੰਚਾਇਆ।
ਅਾਰਥਿਕ ਹਾਲਤ ਸੁਧਾਰਨ ਲਈ ਨਿਗਮ ਨੇ ਸਰਕਾਰੀ ਜ਼ਮੀਨਾਂ ਕੀਤੀਅਾਂ ਨੀਲਾਮ
NEXT STORY