ਚੰਡੀਗਡ਼੍ਹ, (ਬਰਜਿੰਦਰ)— ਸੋਮਵਾਰ ਨੂੰ ਇਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਡੀਟੋਰੀਅਮ ਵਿਖੇ ਆਯੋਜਿਤ ਸਹੁੰ ਚੁੱਕ ਸਮਾਗਮ ਵਿਚ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ 4 ਨਵੇਂ ਵਧੀਕ ਜੱਜਾਂ ਨੂੰ ਸਹੁੰ ਚੁਕਾਈ। ਇਸ ਸਮਾਗਮ ਵਿਚ ਮੰਜਰੀ ਨਹਿਰੂ ਕੌਲ, ਹਰਸਿਮਰਨ ਸਿੰਘ ਸੇਠੀ, ਅਰੁਣ ਮੋਂਗਾ ਅਤੇ ਮਨੋਜ ਬਜਾਜ ਵਲੋਂ ਸਹੁੰ ਚੁੱਕੀ ਗਈ। ਇਸ ਸਹੁੰ ਚੁੱਕ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਰੇ ਜੱਜ ਸਾਹਿਬਾਨ, ਰਜਿਸਟਰਾਰ, ਰਜਿਸਟਰੀ ਦੇ ਅਫਸਰ, ਸੀਨੀਅਰ ਐਡਵੋਕੇਟ ਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਹਾਜ਼ਰ ਸਨ।
'ਮੀ ਟੂ' : ਪੰਜਾਬ ਮਹਿਲਾ ਕਮਿਸ਼ਨ ਸਖਤ, ਹੁਣ ਵੀਡੀਓ, ਮੈਸੇਜ 'ਤੇ ਵੀ ਹੋਵੇਗੀ ਕਾਰਵਾਈ
NEXT STORY