ਬਟਾਲਾ, (ਬੇਰੀ)- ਬੀਤੀ ਰਾਤ ਚੋਰਾਂ ਵੱਲੋਂ ਪਿੰਡ ਭੱਟੀਵਾਲ ’ਚ 4 ਘਰਾਂ ’ਚ ਚੋਰੀਆਂ ਕੀਤੀਆਂ ਗਈਆਂ। ਜਾਣਕਾਰੀ ਅਨੁਸਾਰ ਦਲਬੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਭੱਟੀਵਾਲ ਦੇ ਘਰੋਂ ਚੋਰਾਂ ਨੇ 3 ਲੱਖ ਰੁਪਏ ਨਕਦੀ ਅਤੇ ਸੋਨੇ ਦੇ ਗਹਿਣੇ, ਜਿਸ ’ਚ ਇਕ ਸੈੱਟ ਹਾਰ, 3 ਮੁੰਦਰੀਆਂ, ਟਾਪਸ, ਕਾਂਟੇ, ਚੂੜੀਅਾਂ, ਕਡ਼ੇ ਤੇ ਚੇਨ ਸ਼ਾਮਲ ਹਨ, ਚੋਰੀ ਕਰ ਕੇ ਲੈ ਗਏ। ®ਇਸੇ ਤਰ੍ਹਾਂ ਚੋਰਾਂ ਨੇ ਬਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਦੇ ਘਰ ’ਚ ਦਾਖਲ ਹੋ ਕੇ 40 ਹਜ਼ਾਰ ਰੁਪਏ ਨਕਦੀ, ਸੋਨੇ ਦੇ ਗਹਿਣੇ, ਜਿਸ ’ਚ ਇਕ ਸੋਨੇ ਦੀ ਚੇਨ, 2 ਮੁੰਦਰੀਆਂ, ਇਕ ਜੋਡ਼ੀ ਵਾਲੀਆਂ ਸ਼ਾਮਲ ਹਨ, ਚੋਰੀ ਕਰ ਕੇ ਫਰਾਰ ਹੋ ਗਏ। ਉਧਰ, ਦਵਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਦੇ ਘਰੋਂ ਚੋਰਾਂ ਨੇ 50 ਹਜ਼ਾਰ ਰੁਪਏ ਨਕਦੀ ਸਮੇਤ ਸੋਨੇ ਦੀਆਂ ਮੁੰਦਰੀਆਂ
ਚੋਰੀ ਕਰ ਲਈਆਂ। ਇਧਰ, ਦਇਆ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਘਰ ’ਚ ਚੋਰ ਦਾਖਲ ਹੋ ਕੇ 5 ਹਜ਼ਾਰ ਰੁਪਏ ਨਕਦੀ ਲੈ ਕੇ ਚਲਦੇ ਬਣੇ।
®ਉਕਤ ਹੋਈਆਂ ਚੋਰੀਅਾਂ ਦੀਆਂ ਵਾਰਦਾਤਾਂ ਨਾਲ ਪਿੰਡ ’ਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਦੇ ਮੰਨਾਂ ’ਚ ਖੌਫ ਪਾਇਆ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਹੈ ਕਿ ਉਕਤ ਚੋਰੀਆਂ ਦੇਰ ਰਾਤ ਮੌਕੇ ਹੋਈਆਂ ਹਨ ਅਤੇ ਚੋਰਾਂ ਨੇ ਲਗਾਤਾਰ ਕ੍ਰਮਵਾਰ ਇਕ ਤੋਂ ਬਾਅਦ ਇਕ ਘਰ ’ਚ ਦਾਖਲ ਹੋ ਕੇ 4 ਘਰਾਂ ’ਚ ਹੱਥ ਸਾਫ ਕੀਤਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਘੁਮਾਣ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਲੁਟੇਰਾ ਵਿਅਕਤੀ ਕੋਲੋਂ ਹਜ਼ਾਰਾਂ ਰੁਪਏ ਖੋਹ ਕੇ ਫਰਾਰ
NEXT STORY