ਜਲੰਧਰ/ਕੇਰਲਾ (ਕਮਲੇਸ਼)— ਬਿਸ਼ਪ ਫਰੈਂਕੋ ਮੁਲੱਕਲ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ 'ਤੇ ਲੋਕਾਂ ਨੇ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਫਰੈਂਕੋ ਨੇ ਕੋਰੋਨਾ ਟੈਸਟ ਕਰਵਾਇਆ ਸੀ, ਜੋ ਕਿ ਨੈਗੇਟਿਵ ਆਇਆ ਸੀ ਪਰ ਹੁਣ ਜਦੋਂ ਨਨ ਰੇਪ ਮਾਮਲੇ 'ਚ ਉਨ੍ਹਾਂ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਏ ਹਨ ਤਾਂ ਇਕ ਦਮ ਤੋਂ ਉਨ੍ਹਾਂ ਦੀ ਰਿਪੋਰਟ ਉਸੇ ਸ਼ਾਮ ਪਾਜ਼ੇਟਿਵ ਕਿਵੇਂ ਆ ਸਕਦੀ ਹੈ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ 'ਤੇ ਡਿੱਗੀ ਗਾਜ
ਜ਼ਿਕਰਯੋਗ ਹੈ ਕਿ ਫਰੈਂਕੋ ਮੁਲੱਕਲ ਨੇ ਸਿਵਲ ਹਸਪਤਾਲ 'ਚ ਟਰੂਨੇਟ ਜ਼ਰੀਏ ਦੂਜੀ ਵਾਰ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ। ਜਾਣਕਾਰੀ ਮੁਤਾਬਕ ਟਰੂਨੇਟ ਦੇ ਜ਼ਰੀਏ ਕਰੀਬ 3 ਘੰਟਿਆਂ 'ਚ ਹੀ ਕੋਰੋਨਾ ਟੈਸਟ ਦੀ ਰਿਪੋਰਟ ਆ ਜਾਂਦੀ ਹੈ। ਲੋਕਾਂ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਬਹੁਤ ਜ਼ਿਆਦਾ ਐਮਰਜੈਂਸੀ 'ਚ ਹੀ ਟਰੂਨੇਟ ਤੋਂ ਕਿਸੇ ਵਿਅਕਤੀ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਅਜਿਹੇ 'ਚ ਕੁਝ ਸਮÎਾਂ ਪਹਿਲਾਂ ਹੀ ਨੈਗੇਟਿਵ ਆਉਣ 'ਤੇ ਫਿਰ ਤੋਂ ਕੋਰੋਨਾ ਦੀ ਜਾਂਚ ਦੀ ਲੋੜ ਕਿਉਂ ਪੈ ਗਈ। ਲੋਕਾਂ ਨੇ ਇਸ ਮਾਮਲੇ 'ਚ ਜਾਂਚ ਦੀ ਮੰਗ ਕੀਤੀ ਹੈ।
ਹਾਲਾਂਕਿ ਕੋਟਾਯਾਮ ਦੀ ਅਦਾਲਤ ਨੇ ਨਨ ਰੇਪ ਮਾਮਲੇ 'ਚ ਅਦਾਲਤ 'ਚ ਪੇਸ਼ ਨਾ ਹੋਣ 'ਤੇ ਦੋਸ਼ੀ ਫਰੈਂਕੋ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ। ਇਸ ਮਾਮਲੇ 'ਚ ਜਦੋਂ ਫਰੈਂਕੋ ਮੁਲੱਕਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਾ ਹੋ ਸਕਿਆ।
ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਕਪੂਰਥਲਾ 'ਚ ਇਕ ਹੋਰ ਮਰੀਜ਼ ਦੀ ਮੌਤ, ਇਕ ਨਵਾਂ ਮਾਮਲਾ ਵੀ ਆਇਆ ਸਾਹਮਣੇ
ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਵਿਖੇ ਅਤਿ-ਆਧੁਨਿਕ ਵਾਊਂਡ ਕੇਅਰ ਸੈਂਟਰ ਦੀ ਸ਼ੁਰੂਆਤ
NEXT STORY