ਜਲੰਧਰ (ਕਮਲੇਸ਼) - ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਫਰਾਰ ਦੋਸ਼ੀ ਕਪਿਲ ਸ਼ਰਮਾ ਦੀ ਗਿ੍ਰਫਤਾਰ ਦੇ ਸਬੰਧ ’ਚ ਪੀੜਤ ਪਰਿਵਾਰ ਵਲੋਂ ਅੱਜ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਪੀੜਤ ਪਰਿਵਾਰ ਨੇ ਪੁਲਸ ਨੂੰ ਕਪਿਲ ਅਤੇ ਉਸ ਦੀ ਪਤਨੀ ਨੂੰ ਜਲਦ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਕਪਿਲ ਸ਼ਰਮਾ ਵਲੋਂ ਮਾਰੀ ਗਈ ਠੱਗੀ ਦੇ ਮਾਮਲੇ ਦੇ ਸਬੰਧ ’ਚ ਪੁਲਸ ਹੁਣ ਤੱਕ ਉਸ ਦੀ ਮਾਂ ਤੇ ਡਰਾਇਵਰ ਨੂੰ ਕਾਬੂ ਕਰ ਚੁੱਕੀ ਹੈ। ਸੰਗਰੂਰ ਅਤੇ ਕਪੂਰਥਲਾ ’ਚ ਰਹਿਣ ਵਾਲੇ 2 ਪਰਿਵਾਰਾਂ ਵਲੋਂ ਵੀ ਅੱਜ ਕਪਿਲ ਸ਼ਰਮਾ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਕਾਰਨ ਪੁਲਸ ਕੋਲ ਉਸ ਦੀਆਂ ਸ਼ਿਕਾਇਤਾਂ ਦਾ ਭੰਡਾਰ ਲੱਗ ਗਿਆ ਹੈ।
ਕੌਮਾਂਤਰੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖਰੀਦਾ ਖੜਗਪੁਰ ਲਈ ਰਵਾਨਾ
NEXT STORY