ਫਾਜ਼ਿਲਕਾ(ਨਾਗਪਾਲ)-ਥਾਣਾ ਸਿਟੀ ਪੁਲਸ ਨੇ ਸਥਾਨਕ ਸ਼ਰਮਾ ਮਾਰਕੀਟ ਵਿਚ ਇਕ ਵਿਅਕਤੀ ਨਾਲ ਠੱਗੀ ਮਾਰਨ ਦੇ ਦੋਸ਼ ਵਿਚ ਇਕ ਔਰਤ ਸਮੇਤ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਪੂਰਨ ਸਿੰਘ ਵਾਸੀ ਪਿੰਡ ਹਸਤਾ ਕਲਾਂ ਨੇ ਦੱਸਿਆ ਕਿ 24 ਫਰਵਰੀ 2016 ਨੂੰ ਸਥਾਨਕ ਸ਼ਰਮਾ ਮਾਰਕੀਟ ਵਿਚ ਸਵਰਨ ਸਿੰਘ ਵਾਸੀ ਪਿੰਡ ਵਿਸਾਖੇ ਵਾਲਾ ਖੂਹ ਮੁਹੰਮਦ ਪੀਰਾ ਫਾਜ਼ਿਲਕਾ, ਰਾਮ ਗੁੰਬਰ ਵਾਸੀ ਅਬੋਹਰ, ਦੀਨ ਮੁਹੰਮਦ ਵਾਸੀ ਗਾਜ਼ੀਆਬਾਦ (ਯੂ. ਪੀ.), ਰਾਜੀਵ ਵਾਸੀ ਸਰਾਸਪੁਰ ਨਵੀਂ ਦਿੱਲੀ, ਮਹੇਸ਼ ਜੋਸ਼ੀ ਵਾਸੀ ਦਿੱਲੀ, ਮੋਹਿਤ ਕੁਮਾਰ ਵਾਸੀ ਢਕੋਲੀ ਸਿਆਨਾ ਜ਼ਿਲਾ ਬੁਲੰਦ ਸ਼ਹਿਰ (ਯੂ.ਪੀ.), ਕਮਲ ਚੌਧਰੀ ਵਾਸੀ ਬੋਦਾਖਾ ਤਿਆਪਲ (ਯੂ.ਪੀ.), ਕਿਰਨ ਰਾਵਤ ਵਾਸੀ ਨੋਇਡਾ (ਯੂ. ਪੀ.) ਨੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 6,50,500 ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਹੁਣ ਜਾਂਚ ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਚੂਰਾ-ਪੋਸਤ ਸਣੇ ਕਾਬੂ
NEXT STORY