ਧੂਰੀ(ਸੰਜੀਵ ਜੈਨ)- ਸਟੱਡੀ ਵੀਜ਼ਾ 'ਤੇ ਆਸਟ੍ਰੇਲੀਆ ਭੇਜਣ ਦੇ ਨਾਂ 'ਤੇ 2 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸਟੇਸ਼ਨ ਸਿਟੀ ਧੂਰੀ ਵਿਖੇ ਪੀੜਤ ਕਮਲ ਸ਼ਰਮਾ ਪੁੱਤਰ ਛੱਜੂ ਰਾਮ ਵਾਸੀ ਧੂਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਦੋਸ਼ੀਆਂ ਵੱਲੋਂ ਉਸ ਦੀ ਲੜਕੀ ਨੂੰ ਸਟੱਡੀ ਵੀਜ਼ਾ 'ਤੇ ਆਸਟ੍ਰੇਲੀਆ ਭੇਜਣ ਦੀ ਗੱਲ ਤੈਅ ਹੋਈ ਸੀ। ਕਮਲ ਵਰਮਾ ਪੁੱਤਰ ਸੋਹਣ ਲਾਲ ਵਾਸੀ ਧੂਰੀ ਅਤੇ ਕਮਲ ਧੀਰ ਉਰਫ ਗੋਪਾਲ ਪੁੱਤਰ ਅਸ਼ੋਕ ਕੁਮਾਰ ਵਾਸੀ ਨਾਭਾ ਨੇ ਉਨ੍ਹਾਂ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਦੀ ਪਾਤੜਾਂ ਸ਼ਾਖਾ ਦਾ ਜਾਅਲੀ ਲੋਨ ਸੈਂਕਸ਼ਨ ਆਰਡਰ ਦੇ ਕੇ 2 ਲੱਖ ਰੁਪਏ ਵਸੂਲ ਕੀਤੇ। ਪੁਲਸ ਨੇ ਉਕਤ ਠੱਗੀ ਦੇ ਮਾਮਲੇ 'ਚ ਦੋਵੇਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮੋਬਾਇਲ ਖੋਹ ਕੇ ਭੱਜਣ ਵਾਲਾ ਨੌਸਰਬਾਜ਼ ਕਾਬੂ
NEXT STORY